ਬੁਬਲਿਕ ਨੇ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਵਾਵਰਿੰਕਾ ਨੂੰ ਹਰਾਇਆ
Tuesday, Apr 12, 2022 - 07:59 PM (IST)
ਮੋਨਾਕੋ- ਅਲੇਕਸਾਂਦ੍ਰ ਬੁਬਲਿਕ ਨੇ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਸਟੇਨ ਵਾਵਰਿੰਕਾ ਨੂੰ ਮੋਂਟੇ ਕਾਰਲੋ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ 3 ਸੈੱਟ 'ਚ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ। ਕਜ਼ਾਕਿਸਤਾਨ ਦੇ ਬੁਬਲਿਕ ਨੇ 13 ਮਹੀਨੇ ਵਿਚ ਪਹਿਲੇ ਸਿੰਗਲ ਮੁਕਾਬਲੇ ਖੇਡ ਰਹੇ ਸਵਿਟਜ਼ਰਲੈਂਡ ਦੇ ਵਾਵਰਿੰਕਾ ਨੂੰਮ 3-6, 7-5, 6-2 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- FIH ਪ੍ਰੋ ਹਾਕੀ ਲੀਗ ਮੈਚਾਂ ਦੇ ਲਈ ਭੁਵਨੇਸ਼ਵਰ ਪਹੁੰਚੀ ਜਰਮਨੀ ਦੀ ਪੁਰਸ਼ ਹਾਕੀ ਟੀਮ
37 ਸਾਲ ਦੇ ਵਾਵਰਿੰਕਾ ਏ. ਟੀ. ਪੀ. ਟੂਰ 'ਤੇ ਪਿਛਲਾ ਟੂਰਨਾਮੈਂਟ ਮਾਰਚ 2021 ਵਿਚ ਖੇਡੇ ਸਨ ਅਤੇ ਉਦੋਂ ਵੀ ਕਤਰ ਓਪਨ ਦੇ ਪਹਿਲੇ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਵਾਵਰਿੰਕਾ ਦੇ ਖੱਬੇ ਪੈਰ ਦੀ 2 ਵਾਰ ਸਰਜਰੀ ਹੋਈ ਅਤੇ ਉਨ੍ਹਾਂ ਨੂੰ ਇਸ ਤੋਂ ਉੱਭਰਨ ਦੇ ਲਈ ਕਈ ਮਹੀਨੇ ਲੱਗ ਗਏ। ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੇ ਇਕ ਹੋਰ ਮੁਕਾਬਲੇ ਵਿਚ ਫਰਾਂਸ ਦੇ ਜੋ ਵਿਲਫ੍ਰੇਡ ਸੋਂਗਾ ਨੂੰ ਸਿੱਧੇ ਸੈੱਟ ਵਿਚ 6-2, 6-2 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਰੇਸ਼ੇਲ ICC ਦੇ 'ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ' ਬਣੇ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।