ਘਰ ''ਤੇ ਡੇ-ਨਾਈਟ ਟੈਸਟ ਖੇਡਣ ਨੂੰ ਲੈ ਕੇ ਉਤਸ਼ਾਹਿਤ ਹੈ ਐਲਕਸ ਕੈਰੀ
Tuesday, Dec 14, 2021 - 03:04 AM (IST)
ਐਡੀਲੇਡ- ਐਲਕਸ ਕੈਰੀ ਨੂੰ ਡੈਬਿਊ ਕਰਨ ਤੇ ਦੁਧੀਆ ਰੌਸ਼ਨੀ ਵਿਚ ਖੇਡਣ ਦਾ ਕੋਈ ਖੌਫ ਨਹੀਂ ਹੈ ਤੇ ਉਹ ਐਡੀਲੇਡ ਦੇ ਓਵਲ ਵਿਚ ਹੋਣ ਵਾਲੇ ਡੇ-ਨਾਈਟ ਟੈਸਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਐਡੀਲੇਡ ਓਵਲ ਵਿਚ ਕੈਰੀ ਨੇ ਪਹਿਲੀ ਵਾਰ 17 ਸਾਲ ਦੀ ਉਮਰ ਵਿਚ ਸਾਊਥ ਆਸਟਰੇਲੀਆ ਦੀ ਪਹਿਲੀ ਸ਼੍ਰੇਣੀ ਵਨ ਡੇ ਪ੍ਰਤੀਯੋਗਿਤਾ ਦਾ ਫਾਈਨਲ ਖੇਡਿਆ ਸੀ। ਕਰੀਅਰ ਵਿਚ ਪਹਿਲੀ ਵਾਰ ਦੁਧੀਆ ਰੌਸ਼ਨੀ ਵਿਚ ਖੇਡ ਰਹੇ ਕੈਰੀ ਨੇ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਅਜੇਤੂ 64 ਦੌੜਾਂ ਬਣਾਈਆਂ। ਉਸਦੀ ਇਸ ਮੈਚ ਜਿਤਾਊ ਪਾਰੀ ਲਈ ਉਸ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ ਸੀ। ਏਸ਼ੇਜ਼ ਦੇ ਸ਼ੁਰੂਆਤੀ ਮੈਚ ਵਿਚ ਡੈਬਿਊ ਟੈਸਟ ਦਾ ਦਬਾਅ ਸਪੱਸ਼ਟ ਰੂਪ ਨਾਲ ਦੂਜੇ ਪੱਧਰ 'ਤੇ ਰਹਿੰਦਾ ਹੈ ਪਰ ਕੈਰੀ ਨੇ ਇਸ ਨੂੰ ਸ਼ਾਨਦਾਰ ਢੰਗ ਨਾਲ ਸੰਭਾਲਿਆ। ਟੈਸਟ ਡੈਬਿਊ 'ਤੇ ਉਸ ਨੇ ਕਿਸੇ ਵੀ ਵਿਕਟਕੀਪਰ ਵਲੋਂ ਸਭ ਤੋਂ ਵੱਧ ਅੱਠ ਕੈਚ ਫੜੇ। ਗਾਬਾ ਟੈਸਟ ਤੋਂ ਪਹਿਲਾਂ ਆਸਟਰੇਲੀਆਈ ਚੋਣ ਕਮੇਟੀ ਇਸ ਗੱਲ 'ਤੇ ਚਰਚਾ ਕਰ ਰਹੀ ਸੀ ਕਿ ਟਿਮ ਪੇਨ ਦੀ ਜਗ੍ਹਾ ਕੈਰੀ ਜਾਂ ਜੋਸ਼ ਇੰਗਲਿਸ਼ ਟੀਮ ਵਿਚ ਜਗ੍ਹਾ ਦਿੱਤੀ ਜਾਵੇ ਪਰ ਕੈਰੀ ਨੇ ਦਿਖਾਇਆ ਕਿ ਆਸਟਰੇਲੀਆ ਲਈ ਉਸ ਦੇ 83 ਕੌਮਾਂਤਰੀ ਮੈਚ ਦਾ ਤਜਰਬਾ, ਜਿਸ ਵਿਚ ਉਸ ਨੇ ਤਿੰਨ 'ਚ ਕਪਤਾਨੀ ਕੀਤੀ ਹੈ, ਉਹ ਬੇਸ਼ਕੀਮਤੀ ਕਿਉਂ ਸੀ।
ਇਹ ਖ਼ਬਰ ਪੜ੍ਹੋ- ਡਿ ਕੌਕ ਭਾਰਤ ਵਿਰੁੱਧ ਟੈਸਟ ਸੀਰੀਜ਼ ਤੋਂ ਹੋ ਸਕਦੇ ਹਨ ਬਾਹਰ, ਸਾਹਮਣੇ ਆਈ ਵਜ੍ਹਾ
ਕੈਰੀ ਨੇ ਕਿਹਾ ਕਿ ਮੈਨੂੰ ਆਪਣੀ ਖੇਡ 'ਤੇ ਕਾਫੀ ਭਰੋਸਾ ਹੈ। ਮੈਨੂੰ ਲੱਗਦਾ ਹੈ ਕਿ ਆਸਟਰੇਲੀਆ ਲਈ ਸਫੈਦ ਗੇਂਦ ਨਾਲ ਕ੍ਰਿਕਟ ਖੇਡਣ ਨਾਲ ਥੋੜ੍ਹੀ ਮਦਦ ਮਿਲਦੀ ਹੈ। ਜਦੋਂ ਗੇਂਦਬਾਜ਼ ਆਪਣੇ ਰਨਅਪ ਨਾਲ ਆ ਰਹੇ ਹੁੰਦੇ ਹਨ ਤਾਂ ਮੈਂ ਗੇਂਦ 'ਤੇ ਧਿਆਨ ਦਿੰਦਾ ਹਾਂ ਤੇ ਬੱਲੇ ਨਾਲ ਵੀ ਅਜਿਹਾ ਹੀ ਹੁੰਦਾ ਹੈ। ਜ਼ਾਹਿਰ ਹੈ, ਤੁਹਾਡਾ ਪਹਿਲਾ ਟੈਸਟ ਤੁਹਾਡੇ ਦਿਮਾਗ ਵਿਚ ਚੱਲ ਰਿਹਾ ਹੁੰਦਾ ਹੈ। ਮੈਨੂੰ ਲੈਅ ਵਿਚ ਆਉਣ ਵਿਚ ਜ਼ਿਆਦਾ ਸਮਾਂ ਨਹੀਂ ਲੱਗਾ। ਕੁਝ ਓਵਰ ਖੇਡਣ ਤੋਂ ਬਾਅਦ ਅਸੀਂ ਆਪਣੀ ਗੇਮ ਖੇਡਣ ਲੱਗਦੇ ਹਾਂ। ਬਹੁਤ ਮਜ਼ਾ ਆਇਆ।
ਇਹ ਖ਼ਬਰ ਪੜ੍ਹੋ- ਰੋਹਿਤ ਦੱਖਣੀ ਅਫਰੀਕਾ ਦੇ ਵਿਰੁੱਧ ਟੈਸਟ ਸੀਰੀਜ਼ ਤੋਂ ਬਾਹਰ, ਇਸ ਖਿਡਾਰੀ ਨੂੰ ਮਿਲਿਆ ਮੌਕਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।