ਰੋਮਾਂਚਕ ਮੁਕਾਬਲੇ ’ਚ ਜੋਕੋਵਿਚ ਨੂੰ ਹਰਾ ਕੇ 20 ਸਾਲਾ ਅਲਕਾਰਾਜ਼ ਬਣਿਆ ਵਿੰਬਲਡਨ ਚੈਂਪੀਅਨ
Monday, Jul 17, 2023 - 12:34 AM (IST)

ਵਿੰਬਲਡਨ (ਏ. ਪੀ.)–ਸਪੇਨ ਦੇ ਕਾਰਲੋਸ ਅਲਕਾਰਾਜ਼ ਨੇ ਵਿੰਬਲਡਨ ’ਚ 34 ਮੈਚਾਂ ਤੋਂ ਚੱਲੀ ਆ ਰਹੀ ਨੋਵਾਕ ਜੋਕੋਵਿਚ ਦੀ ਜੇਤੂ ਮੁਹਿੰਮ ਰੋਕਦੇ ਹੋਏ 5 ਸੈੱਟਾਂ ਦੇ ਬੇਹੱਦ ਰੋਮਾਂਚਕ ਫਾਈਨਲ ’ਚ ਜਿੱਤ ਦਰਜ ਕਰਕੇ ਦੂਜਾ ਗ੍ਰੈਂਡ ਸਲੈਮ ਖਿਤਾਬ ਆਪਣੇ ਨਾਂ ਕੀਤਾ। ਦੁਨੀਆ ਦੇ ਨੰਬਰ ਇਕ ਖਿਡਾਰੀ ਅਲਕਾਰਾਜ਼ ਨੇ ਪਹਿਲਾ ਵਿੰਬਲਡਨ ਖਿਤਾਬ 1-6, 7-6, 6-1, 3-6, 6-4 ਨਾਲ ਜਿੱਤਿਆ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਕੇਦਾਰਨਾਥ ਮੰਦਰ ’ਚ ਮੋਬਾਇਲ ਲਿਜਾਣ, ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ’ਤੇ ਲੱਗੀ ਪਾਬੰਦੀ
ਇਸ ਦੇ ਨਾਲ ਹੀ ਉਸ ਨੇ ਜੋਕੋਵਿਚ ਨੂੰ ਰਿਕਾਰਡ ਦੀ ਬਰਾਬਰੀ ਕਰਨ ਵਾਲੇ 8ਵੇਂ ਤੇ ਲਗਾਤਾਰ 5ਵੇਂ ਵਿੰਬਲਡਨ ਖਿਤਾਬ ਤੋਂ ਵਾਂਝਾ ਕਰ ਦਿੱਤਾ। ਇਸ ਦੇ ਨਾਲ ਹੀ 36 ਸਾਲਾ ਜੋਕੋਵਿਚ ਨੂੰ 24ਵਾਂ ਗ੍ਰੈਂਡ ਸਲੈਮ ਜਿੱਤ ਕੇ ਸੇਰੇਨਾ ਤੋਂ ਅੱਗੇ ਨਿਕਲਣ ਲਈ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ ’ਚੋਂ ਮਿਲਿਆ ਬੰਬ ਸ਼ੈੱਲ, ਪੁਲਸ ਨੇ ਇਲਾਕਾ ਕੀਤਾ ਸੀਲ
ਸਪੇਨ ਦਾ 20 ਸਾਲਾ ਅਲਕਾਰਾਜ਼ ਵਿੰਬਲਡਨ ਜਿੱਤਣ ਵਾਲਾ ਤੀਜਾ ਸਭ ਤੋਂ ਨੌਜਵਾਨ ਖਿਡਾਰੀ ਬਣ ਗਿਆ ਹੈ। ਦੋਵਾਂ ਵਿਚਾਲੇ ਉਮਰ ਦਾ ਫਰਕ 1974 ਤੋਂ ਬਾਅਦ ਤੋਂ ਕਿਸੇ ਵੀ ਗ੍ਰੈਂਡ ਸਲੈਮ ਫਾਈਨਲ ’ਚ ਸਭ ਤੋਂ ਵੱਧ ਹੈ।