ਪੰਜਾਬ: 68 ਸਾਲਾ ਬਜ਼ੁਰਗ ਦੀ ਲੱਗੀ ਕਰੋੜਾਂ ਦੀ ਲਾਟਰੀ, ਪਰਿਵਾਰ ''ਚ ਵਿਆਹ ਵਰਗਾ ਮਾਹੌਲ

Monday, Apr 28, 2025 - 08:34 PM (IST)

ਪੰਜਾਬ: 68 ਸਾਲਾ ਬਜ਼ੁਰਗ ਦੀ ਲੱਗੀ ਕਰੋੜਾਂ ਦੀ ਲਾਟਰੀ, ਪਰਿਵਾਰ ''ਚ ਵਿਆਹ ਵਰਗਾ ਮਾਹੌਲ

ਹੁਸ਼ਿਆਰਪੁਰ - ਹੁਸ਼ਿਆਰਪੁਰ ਦੇ ਪਿੰਡ ਕੱਕੋਂ ਅਧੀਨ ਆਉਂਦੀ ਅਰੋੜਾ ਕਲੋਨੀ ਦੇ ਰਹਿਣ ਵਾਲੇ ਇਕ 68 ਸਾਲਾ ਬਜ਼ੁਰਗ ਤਰੇਸਮ ਲਾਲ ਦੀ ਉਸ ਵਕਤ ਜ਼ਿੰਦਗੀ ਚਮਕ ਉੱਠੀ ਜਦੋਂ ਤਰਸੇਮ ਲਾਲ ਵਲੋਂ ਵਿਸਾਖੀ ਬੰਪਰ ਮੌਕੇ ਪਾਈ 6 ਕਰੋੜ ਦੀ ਲਾਟਰੀ ਨਿਕਲ ਆਈ। ਜਿਵੇਂ ਹੀ ਤਰਸੇਮ ਸਿੰਘ ਨੂੰ ਇਸ ਬਾਬਤ ਪਤਾ ਲੱਗਿਆ ਤਾਂ ਉਸ ਨੂੰ ਯਕੀਨ ਨਹੀਂ ਹੋਇਆ। ਪਰਿਵਾਰ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਪਰਿਵਾਰ ਵੀ ਖੁਸ਼ੀ 'ਚ ਝੂਮ ਉੱਠਿਆ ਅਤੇ ਘਰ 'ਚ ਵਿਆਹ ਵਰਗਾ ਮਾਹੌਲ ਬਣ ਗਿਆ। 

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਤਰਸੇਮ ਲਾਲ ਨੇ ਦੱਸਿਆ ਕਿ ਉਹ ਪਿਛਲੇ ਕਰੀਬ 15 ਸਾਲਾਂ ਤੋਂ ਲਾਟਰੀ ਪਾ ਰਹੇ ਨੇ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਇਕ ਦਿਨ ਉਨ੍ਹਾਂ ਦੀ ਲਾਟਰੀ ਜ਼ਰੂਰ ਨਿਕਲੇਗੀ। ਉਨ੍ਹਾਂ ਕਿਹਾ ਕਿ ਉਹ ਕਿਰਾਏ ਦੇ ਮਕਾਨ 'ਤੇ ਰਹਿੰਦੇ ਹਨ ਅਤੇ ਸਭ ਤੋਂ ਪਹਿਲਾਂ ਉਹ ਆਪਣਾ ਘਰ ਬਣਾਉਣਗੇ ਅਤੇ ਫਿਰ ਉਨ੍ਹਾਂ ਦੇ ਬੱਚਿਆਂ ਵਲੋਂ ਬੈਂਕ ਪਾਸੋਂ ਜੋ ਲੋਨ ਲਏ ਹੋਏ ਨੇ ਉਨ੍ਹਾਂ ਨੂੰ ਖਤਮ ਕਰਵਾਉਣਗੇ।
 


author

Inder Prajapati

Content Editor

Related News