ਕੰਗਾਰੂਆਂ ਖਿਲਾਫ ਸੱਟ ਲੱਗਣ ਕਾਰਣ ਅਕਸ਼ਰ ਹੋਏ ਟੀਮ ਤੋਂ ਬਾਹਰ, ਇਸ ਧਾਕੜ ਖਿਡਾਰੀ ਦੀ ਹੋਈ ਐਂਟਰੀ

Saturday, Sep 16, 2017 - 09:30 PM (IST)

ਨਵੀਂ ਦਿੱਲੀ—ਭਾਰਤ ਨੂੰ 17 ਸਤੰਬਰ ਤੋਂ ਆਸਟਰੇਲੀਆ ਖਿਲਾਫ ਪੰਜ ਵਨਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਭਾਰਤ ਦੇ ਅਕਸ਼ਰ ਪਟੇਲ ਜ਼ਖਮੀ ਹੋਣ ਕਾਰਣ ਮੈਚ ਟੀਮ ਤੋਂ ਤਿੰਨ ਮੈਚਾਂ ਤੋਂ ਬਾਹਰ ਹੋ ਗਏ ਹਨ। ਹੁਣ ਉਨ੍ਹਾਂ ਦੀ ਜਗ੍ਹਾਂ 'ਤੇ ਭਾਰਤੀ ਟੀਮ ਦੇ ਖੱਬੇ ਹੱਥ ਦੇ ਗੇਂਦਬਾਜ਼ ਰਵਿੰਦਰ ਜਡੇਜਾ ਨੂੰ ਟੀਮ 'ਚ ਸ਼ਾਮਲ ਕਰ ਲਿਆ ਗਿਆ ਹੈ। ਭਾਰਤ ਨੂੰ ਆਸਟਰੇਲੀਆ ਖਿਲਾਫ ਪੰਜ ਵਨਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਪਹਿਲਾ ਮੈਚ ਐਤਵਾਰ ਨੂੰ ਚੇਨਈ 'ਚ ਖੇਡਿਆ ਜਾਵੇਗਾ। ਪੰਜ ਵਨਡੇ ਮੈਚਾਂ ਦੀ ਸੀਰੀਜ਼ ਤੋਂ ਬਾਅਦ ਭਾਰਤ ਅਤੇ ਆਸਟਰੇਲੀਆ ਖਿਲਾਫ 3 ਟੀ-20 ਮੈਚ ਖੇਡਣੇ ਹਨ।


Related News