IND vs AUS: ਅਜਿਹੀ ਬੱਲੇਬਾਜ਼ੀ ਕਰਨ ''ਚ ਰਹਾਨੇ ਨੂੰ ਲੱਗੇ 3 ਸਾਲ

Saturday, Dec 15, 2018 - 04:38 PM (IST)

IND vs AUS:  ਅਜਿਹੀ ਬੱਲੇਬਾਜ਼ੀ ਕਰਨ ''ਚ ਰਹਾਨੇ ਨੂੰ ਲੱਗੇ 3 ਸਾਲ

ਨਵੀਂ ਦਿੱਲੀ— ਅਜਿੰਕਯ ਰਹਾਨੇ ਲਗਾਤਾਰ ਆਪਣੇ ਖਰਾਬ ਪ੍ਰਦਰਸ਼ਨ ਨਾਲ ਝੂਜ ਰਹੇ ਹਨ। ਇਸੇ ਕਾਰਨ ਪਿੱਛਲੇ ਕੁਝ ਸਮੇਂ ਤੋਂ ਟੀਮ ਦੀ ਮਜ਼ਬੂਤ ਦੀਵਾਰ ਮੰਨੇ ਜਾਣ ਵਾਲੇ ਰਹਾਨੇ ਨੂੰ ਆਲੋਚਨਾਵਾਂ ਦੀ ਵੀ ਸਾਹਮਣਾ ਕਰਨਾ ਪਿਆ,ਪਰ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ 'ਚ ਉਹ ਆਪਣੀ ਲੈਅ ਨੂੰ ਹਾਸਲ ਕਰਨ 'ਚ ਕਾਫੀ ਹੱਦ ਤੱਕ ਸਫਲ ਹੁੰਦੇ ਨਜ਼ਰ ਆ ਰਹੇ ਹਨ। ਐਡੀਲੇਡ 'ਚ ਵੀ ਉਨ੍ਹਾਂ ਨੇ ਅਰਧਸੈਂਕੜਾ ਲਗਾਇਆ ਸੀ ਅਤੇ ਪਰਥ ਟੈਸਟ ਦੀ ਪਹਿਲੀ ਪਾਰੀ 'ਚ ਵੀ ਉਹ ਅਰਧਸੈਂਕੜਾ ਲਗਾ ਚੁੱਕੇ ਹਨ। ਟੈਸਟ ਕ੍ਰਿਕਟ 'ਚ ਅਜਿਹੀ ਬੱਲੇਬਾਜ਼ੀ ਕਰਨ 'ਚ ਰਹਾਨੇ ਨੂੰ ਤਿੰਨ ਸਾਲ ਤੋਂ ਵੀ ਜ਼ਿਆਦਾ ਸਮਾਂ ਲੱਗ ਗਿਆ। 2015 'ਚ ਦਿੱਲੀ 'ਚ ਸਾਊਥ ਅਫਰੀਕਾ ਖਿਲਾਫ ਉਨ੍ਹਾਂ ਨੇ ਲਗਾਤਾਰ ਪਾਰੀਆਂ 'ਚ 50 ਤੋਂ ਜ਼ਿਆਦਾ ਦਾ ਸਕੋਰ ਕੀਤਾ ਸੀ ਅਤੇ ਕੁਝ ਅਜਿਹਾ ਹੀ ਉਹ 2018 'ਚ ਹੁਣ ਆਸਟ੍ਰੇਲੀਆ ਖਿਲਾਫ ਕਰ ਸਕੇ।
 

ਐਡੀਲੇਡ ਟੈਸਟ ਦੀ ਪਹਿਲੀ ਪਾਰੀ 'ਚ ਰਹਾਨੇ 13 ਦੌੜਾਂ ਹੀ ਬਣ ਸਕੇ ਸਨ, ਪਰ ਦੂਜੀ ਪਾਰੀ 'ਚ ਉਨ੍ਹਾਂ ਨੇ 70 ਦੌੜਾਂ ਬਣਾਈਆਂ। ਪਰਥ 'ਚ ਖੇਡੇ ਜਾ ਰਹੇ ਦੂਜੇ ਟੈਸਟ ਦੀ ਪਹਿਲੀ ਪਾਰੀ 'ਚ ਉਹ ਅਜੇ ਤੱਕ 51 ਦੌੜਾਂ 'ਤੇ ਖੇਡ ਰਹੇ ਹਨ। 2015 'ਚ ਸਾਊਥ ਅਫਰੀਕਾ ਖਿਲਾਫ ਰਹਾਨੇ ਨੇ ਦਿੱਲੀ ਟੈਸਟ ਦੀ ਪਹਿਲੀ ਪਾਰੀ 'ਚ 127 ਅਤੇ ਦੂਜੀ ਪਾਰੀ 'ਚ ਅਜੇਤੂ 100 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਰਹਾਨੇ ਨੇ 32 ਟੈਸਟ ਮੈਚ ਖੇਡੇ, ਪਰ ਲਗਾਤਾਰ ਦੋ ਵਾਰ 50 ਦੌੜਾਂ ਤੋਂ ਜ਼ਿਆਦਾ ਦੀ ਪਾਰੀ ਖੇਡ ਸਕੇ। ਉਥੇ ਅਗਸਤ 2017 'ਚ ਸ਼੍ਰੀਲੰਕਾ ਖਿਲਾਫ ਕੋਲੰਬੋ 'ਚ 132 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਤਾਂ ਉਨ੍ਹਾਂ ਦੇ ਪ੍ਰਦਰਸ਼ਨ ਦੇ ਲਗਾਤਾਰ ਗਿਰਾਵਟ ਆਉਣ ਲੱਗੀ। ਕੋਲੰਬੋ ਟੈਸਟ ਤੋਂ ਬਾਅਦ ਉਨ੍ਹਾਂ ਨੇ 13 ਟੈਸਟ ਇਸ ਆਸਟ੍ਰੇਲੀਆ ਦੌਰੇ ਨੂੰ ਛੱਡ ਕੇ ਮੈਚ ਖੇਡੇ 3 ਵਾਰ ਹੀ 50 ਤੋਂ ਜ਼ਿਆਦਾ ਦੌੜਾਂ ਬਣਾ ਸਕੇ।

 


author

suman saroa

Content Editor

Related News