ਏਜ਼ਾਜ਼ ਬਣਿਆ ਪਾਕਿਸਤਾਨ ਅੰਡਰ-19 ਟੀਮ ਦਾ ਮੁੱਖ ਕੋਚ

08/26/2019 9:47:01 PM

ਇਸਲਾਮਾਬਾਦ— ਪਾਕਿਸਤਾਨ ਕ੍ਰਿਕਟ ਬੋਰਡ ਨੇ ਸਾਬਕਾ ਕ੍ਰਿਕਟਰ ਏਜ਼ਾਜ਼ ਅਹਿਮਦ ਨੂੰ ਸੋਮਵਾਰ ਪਾਕਿਸਤਾਨ ਅੰਡਰ-19 ਟੀਮ ਦਾ ਮੁੱਖ ਕੋਚ ਬਣਾਉਣ ਦਾ ਐਲਾਨ ਕੀਤਾ ਹੈ। ਏਜ਼ਾਜ਼ ਦਾ ਕਾਰਜਕਾਲ 3 ਸਾਲਾਂ ਦਾ ਹੋਵੇਗਾ ਤੇ ਉਹ ਅੰਡਰ-19 ਟੀਮ ਤੋਂ ਇਲਾਵਾ ਪਾਕਿਸਤਾਨ ਦੀ ਅੰਡਰ-16 ਤੇ ਏ-ਟੀਮ ਨਾਲ ਵੀ ਕੰਮ ਕਰੇਗਾ। ਏਜ਼ਾਜ਼ 5 ਤੋਂ 14 ਸਤੰਬਰ ਵਿਚਾਲੇ ਕੋਲੰਬੋ ਵਿਚ ਹੋਣ ਵਾਲੇ ਏ. ਸੀ. ਸੀ. ਅੰਡਰ-19 ਏਸ਼ੀਆ ਕੱਪ ਤੋਂ ਬਾਅਦ ਟੀਮ ਨਾਲ ਜੁੜੇਗਾ। ਸਾਬਕਾ ਖਿਡਾਰੀ ਏਜ਼ਾਜ਼ ਨੇ ਪਾਕਿਸਤਾਨ ਦੇ ਲਈ 60 ਟੈਸਟ ਤੇ 250 ਵਨ ਡੇ ਅੰਤਰਰਾਸ਼ਟਰੀ ਮੈਚ ਖੇਡੇ ਹਨ। ਏਜ਼ਾਜ਼ ਇਸ ਤੋਂ ਪਹਿਲਾਂ ਪਾਕਿਸਤਾਨ ਏ ਟੀਮ ਦੇ ਕੋਚ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ 2010 ’ਚ ਹੋਏ ਆਈ. ਸੀ. ਸੀ. ਟੀ-20 ਵਿਸ਼ਵਕੱਪ ਦੇ ਦੌਰਾਨ ਪਾਕਿਸਤਾਨ ਟੀਮ ਦੇ ਸਹਾਇਕ ਕੋਚ ਵੀ ਰਹਿ ਚੁੱਕੇ ਹਨ। ਏਜ਼ਾਜ਼ ਨੇ ਕਿਹਾ ਕਿ ਮੈਂ ਪਾਕਿਸਤਾਨ ਬੋਰਡ ਨੂੰ ਮੈਨੂੰ ਮਹੱਤਵਪੂਰਨ ਜ਼ਿਮੇਵਾਰੀ ਦੇਣ ਦੇ ਲਈ ਧੰਨਵਾਦ ਕਰਦਾ ਹਾਂ। 


Gurdeep Singh

Content Editor

Related News