ਆਈਜ਼ੋਲ ਨੇ ਰੀਅਲ ਕਸ਼ਮੀਰ ਨੂੰ ਡਰਾਅ ’ਤੇ ਰੋਕਿਆ
Sunday, Mar 01, 2020 - 12:43 PM (IST)

ਸ਼੍ਰੀਨਗਰ— ਆਈਜ਼ੋਲ ਐੱਫ. ਸੀ. ਨੇ ਦੋ ਗੋਲ ਤੋਂ ਪਿਛੜਨ ਦੇ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ ਰੀਅਲ ਕਸ਼ਮੀਰ ਨੂੰ ਹੀਰੋ ਆਈ ਲੀਗ ਫੁੱਟਬਾਲ ਚੈਂਪੀਅਨਸ਼ਿਪ ’ਚ ਸ਼ਨੀਵਾਰ ਨੂੰ 2-2 ਦੇ ਡਰਾਅ ’ਤੇ ਰੋਕ ਕੇ ਅੰਕ ਵੰਡਣ ਲਈ ਮਜਬੂਰ ਕਰ ਦਿੱਤਾ। ਕਸ਼ਮੀਰ ਟੀਮ ਨੇ ਮੈਸਨ ਰਾਬਰਟਸਨ ਦੇ 36ਵੇਂ ਅਤੇ ਕੈਲਮ ਹਿਗਿਨਬਾਥਮ ਦੇ 54ਵੇਂ ਮਿੰਟ ਦੇ ਗੋਲ ਨਾਲ 2-0 ਦੀ ਬੜ੍ਹਤ ਬਣਾ ਲਈ ਪਰ ਆਈਜ਼ੋਲ ਨੇ ਆਖ਼ਰੀ ਮਿੰਟਾਂ ’ਚ ਜ਼ਬਰਦਸਤ ਵਾਪਸੀ ਕਰਦੇ ਹੋਏ ਮੈਚ ਡਰਾਅ ਕਰਾ ਲਿਆ। ਰੌਛਾਰਜੇਲਾ ਨੇ 84ਵੇਂ ਮਿੰਟ ’ਚ ਪੈਨਲਟੀ ਤੇ ਆਈਜ਼ੋਲ ਦਾ ਪਹਿਲਾ ਗੋਲ ਕੀਤਾ ਅਤੇ 87ਵੇਂ ਮਿੰਟ ’ਚ ਗੋਲ ਕਰਕੇ ਟੀਮ ਨੂੰ ਬਰਾਬਰੀ ਦਿਵਾ ਦਿੱਤੀ। ਕਸ਼ਮੀਰ ਦੇ ਹੁਣ 13 ਮੈਚਾਂ ਦੇ ਬਾਅਦ 19 ਅੰਕ ਹੋ ਗਏ ਹਨ ਅਤੇ ਉਹ ਚੇਨਈ ਸਿਟੀ ਅਤੇ ਚਰਚਿਲ ਬ੍ਰਦਰਸ ਦੀ ਬਰਾਬਰੀ ’ਤੇ ਆ ਗਿਆ ਜਦਕਿ ਆਈਜ਼ੋਲ ਦੇ 14 ਮੈਚਾਂ ਤੋਂ 16 ਅੰਕ ਹੋ ਗਏ ਹਨ।