ਸੋਨ ਤਮਗਾ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਬੋਲੇ-'ਵਿਸ਼ਵਾਸ ਨਹੀਂ ਹੋ ਰਿਹਾ'
Saturday, Aug 07, 2021 - 09:51 PM (IST)
ਟੋਕੀਓ-ਜੈਵਲਿਨ ਥ੍ਰੋਅ ’ਚ ਨੀਰਜ ਚੋਪੜਾ ਨੇ ਸ਼ਨੀਵਾਰ ਓਲੰਪਿਕ ’ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਣ ਤੋਂ ਬਾਅਦ ਕਿਹਾ ਕਿ ਇਹ ਅਵਿਸ਼ਵਾਸਯੋਗ ਲੱਗ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਪੋਡੀਅਮ ਚੋਟੀ ਦੇ ਸਥਾਨ ਲਈ ਯਕੀਨੀ ਨਹੀਂ ਸਨ, ਜਦਕਿ ਉਹ ਆਪਣੇ ਪ੍ਰਦਰਸ਼ਨ ਦੌਰਾਨ ਆਤਮ-ਵਿਸ਼ਵਾਸ ਨਾਲ ਭਰੇ ਹੋਏ ਸਨ। ਚੋਪੜਾ ਤਿੰਨ ਦਿਨ ਪਹਿਲਾਂ ਕੁਆਲੀਫਿਕੇਸ਼ਨ ’ਚ ਚੋਟੀ ’ਤੇ ਰਹੇ ਸਨ ਅਤੇ ਫਾਈਨਲਸ ’ਚ ਉਨ੍ਹਾਂ ਨੇ ਇਸ ਨਾਲ ਬਿਹਤਰ ਪ੍ਰਦਰਸ਼ਨ ਕੀਤਾ ਅਤੇ 87.58 ਮੀਟਰ ਦੀ ਦੂਰੀ ਦੇ ਸਰਬੋਤਮ ਪ੍ਰਦਰਸ਼ਨ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਿਸ ਨਾਲ ਉਹ ਓਲੰਪਿਕ ’ਚ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲੇ ਦੂਜੇ ਭਾਰਤੀ ਬਣ ਗਏ ਹਨ। ਜੋ ਦੇਸ਼ ਦਾ ਟਰੈਕ ਐਂਡ ਫੀਲਡ ਮੁਕਾਬਲੇ ’ਚ ਵੀ ਪਹਿਲਾ ਤਮਗਾ ਹੈ।
ਇਹ ਵੀ ਪੜ੍ਹੋ :ਬੈਂਕ ਖਾਤਿਆਂ ਨਾਲ ਜੁੜੇ ਨਵੇਂ ਨਿਯਮਾਂ ਨੂੰ ਲੈ ਕੇ RBI ਨੇ ਕੀਤਾ ਇਹ ਵੱਡਾ ਐਲਾਨ
23 ਸਾਲ ਦੇ ਚੋਪੜਾ ਨੇ ਇਤਿਹਾਸਕ ਸੋਨ ਤਮਗਾ ਜਿੱਤਣ ਤੋਂ ਬਾਅਦ ਕਿਹਾ ਕਿ ਵਿਸ਼ਵਾਸ ਨਹੀਂ ਹੋ ਰਿਹਾ। ਪਹਿਲੀ ਵਾਰ ਹੈ, ਜਦੋਂ ਭਾਰਤ ਨੇ ਐਥਲੈਟਿਕਸ ’ਚ ਸੋਨ ਤਮਗਾ ਜਿੱਤਿਆ ਹੈ, ਇਸ ਲਈ ਮੈਂ ਬਹੁਤ ਖੁਸ਼ ਹਾਂ। ਸਾਡੇ ਕੋਲ ਹੋਰ ਖੇਡਾਂ ’ਚ ਓਲੰਪਿਕ ਦਾ ਇਕ ਹੀ ਸੋਨ ਤਮਗਾ ਹੈ। ਉਨ੍ਹਾਂ ਕਿਹਾ ਕਿ ਐਥਲੈਟਕਿਸ ’ਚ ਇਹ ਸਾਡਾ ਪਹਿਲਾ ਓਲੰਪਿਕ ਤਮਗਾ ਹੈ। ਇਹ ਮੇਰੇ ਅਤੇ ਦੇਸ਼ ਲਈ ਮਾਣ ਵਾਲਾ ਸਮਾਂ ਹੈ।
ਇਹ ਵੀ ਪੜ੍ਹੋ : ਈਰਾਨ ਨੇ ਤੇਲ ਟੈਂਕਰ 'ਤੇ ਖਤਰਨਾਕ ਹਮਲੇ ਸੰਬੰਧੀ ਜੀ-7 ਦੇ ਦੋਸ਼ਾਂ ਨੂੰ ਕੀਤਾ ਖਾਰਿਜ
ਇਹ ਪੁੱਛਣ ’ਤੇ ਕਿ ਉਹ ਸੋਨ ਤਮਗਾ ਜਿੱਤ ਕੇ ਹੈਰਾਨ ਸਨ, ਜਿਸ ’ਚ ਜਰਮਨੀ ਦੇ ਮਹਾਨ ਐਥਲੀਟ ਯੋਹਾਨੇਸ ਵੇਟਰ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਕੁਆਲੀਫਿਕੇਸ਼ਨ ਰਾਊਂਡ ’ਚ ਮੈਂ ਕਾਫੀ ਵਧੀਆ ਥ੍ਰੋਅ ਕੀਤੀ ਸੀ, ਇਸ ਲਈ ਮੈਂ ਜਾਣਦਾ ਸੀ ਕਿ ਮੈਂ ਫਾਈਨਲ ’ਚ ਬਿਹਤਰ ਕਰ ਸਕਦਾ ਹਾਂ ਪਰ ਮੈਂ ਨਹੀਂ ਜਾਣਦਾ ਕਿ ਇਹ ਸੋਨਾ ਹੋਵੇਗਾ ਪਰ ਮੈਂ ਬਹੁਤ ਖੁਸ਼ ਹਾਂ। ਕਿਸੇ ਨੇ ਵੀ ਇਸ ਦੀ ਉਮੀਦ ਨਹੀਂ ਕੀਤੀ ਹੋਵੇਗੀ ਕਿ ਚੋਪੜਾ ਓਲੰਪਿਕ ਵਰਗੇ ਮੰਚ ’ਤੇ ਇਸ ਤਰ੍ਹਾਂ ਨਾਲ ਦਬਦਬਾ ਬਣਾ ਕੇ ਸੋਨ ਤਮਗਾ ਜਿੱਤੇਗਾ।
ਇਹ ਵੀ ਪੜ੍ਹੋ : ਮਹਿੰਗਾਈ ਨਾਲ ਜੂਝ ਰਹੇ ਇਸ ਦੇਸ਼ ਨੇ ਬਦਲੀ ਕਰੰਸੀ, 10 ਲੱਖ ਦਾ ਨੋਟ ਬਣਿਆ ਸਿਰਫ 1 ਰੁਪਿਆ