ਹਾਰ ਤੋਂ ਬਾਅਦ ਦੁਖੀ ਨੀਸ਼ਮ ਨੇ ਆਪਣੇ ਬੱਚਿਆਂ ਨੂੰ ਕਿਹਾ- ਖਿਡਾਰੀ ਕਦੇ ਨਾ ਬਣਨਾ

Monday, Jul 15, 2019 - 11:36 AM (IST)

ਹਾਰ ਤੋਂ ਬਾਅਦ ਦੁਖੀ ਨੀਸ਼ਮ ਨੇ ਆਪਣੇ ਬੱਚਿਆਂ ਨੂੰ ਕਿਹਾ- ਖਿਡਾਰੀ ਕਦੇ ਨਾ ਬਣਨਾ

ਲੰਡਨ : ਵਰਲਡ ਕੱਪ ਦੇ ਰੋਮਾਂਚਕ ਫਾਈਨਲ ਵਿਚ ਇੰਗਲੈਂਡ ਹੱਥੋਂ ਹਾਰਨ ਦੇ ਬਾਅਦ ਦੁੱਖੀ ਨਿਊਜ਼ੀਲੈਂਡ ਦੇ ਆਲਰਾਊਂਡਰ ਜੇਮਸ ਨੀਸ਼ਮ ਨੇ ਬੱਚਿਆਂ ਨੂੰ ਸਲਾਹ ਦਿੱਤੀ, 'ਖਿਡਾਰੀ ਨਾ ਬਣੋ'। ਇਹ ਪਹਿਲਾ ਵਰਲਡ ਕੱਪ ਫਾਈਨਲ ਸੀ ਜੋ ਸੁਪਰ ਓਵਰ ਤੱਕ ਪਹੁੰਚਿਆ ਸੀ। ਸੁਪਰ ਓਵਰ ਵਿਚ ਵੀ ਸਕੋਰ ਬਰਾਬਰ ਰਹਿਣ ਦੇ ਬਾਅਦ ਜੇਤੂ ਦਾ ਫੈਸਲਾ ਦੋਵੇਂ ਟੀਮਾਂ ਵੱਲੋਂ ਲਗਾਈਆਂ ਬਾਊਂਡ੍ਰੀਆਂ ਦੇ ਆਧਾਰ 'ਤੇ ਹੋਇਆ।

PunjabKesari

ਨੀਸ਼ਮ ਨੇ ਟਵੀਟ ਕੀਤਾ, ''ਬੱਚੋ ਖਿਡਾਰੀ ਨਾ ਬਣਨਾ। ਬੇਕਰ ਬਣ ਜਾਣਾ ਜਾਂ ਕੁਝ ਹੋਰ। ਹੱਟੇ ਕੱਟੇ ਹੋ ਕੇ 60 ਸਾਲ ਦੀ ਉਮਰ ਵਿਚ ਮਰ ਜਾਣਾ। ਇਹ ਕਾਫੀ ਦੁੱਖ ਦੇਣ ਵਾਲਾ ਹੈ। ਸ਼ਾਇਦ ਅਗਲੇ ਦਸ਼ਕਾਂ ਵਿਚ ਕੋਈ ਅਜਿਹਾ ਆਵੇਗਾ ਜਦੋਂ ਮੈਂ ਇਸ ਆਖਰੀ ਅੱਧੇ ਘੰਟੇ ਦੇ ਬਾਰੇ ਨਹੀਂ ਸੋਚਾਂਗਾ। ਵਧਾਈ ਹੋਵੇ ਈ. ਸੀ. ਬੀ. ਕ੍ਰਿਕਟ। ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ। ਅਸੀਂ ਮੁਆਫੀ ਚਾਹੁੰਦੇ ਹਾਂ ਕਿ ਅਸੀਂ ਵਰਲਡ ਕੱਪ ਨਹੀਂ ਜਿੱਤ ਸਕੇ।''

PunjabKesari


Related News