ਰਾਜਸਥਾਨ ਦੀ ਜਿੱਤ ਤੋਂ ਬਾਅਦ ਸਟੋਕਸ ਨੇ ਕਿਹਾ- ਛੱਕਾ ਮਾਰਨ ਨਾਲ ਖੁਸ਼ੀ ਮਿਲਦੀ ਹੈ

Saturday, Oct 31, 2020 - 01:24 AM (IST)

ਰਾਜਸਥਾਨ ਦੀ ਜਿੱਤ ਤੋਂ ਬਾਅਦ ਸਟੋਕਸ ਨੇ ਕਿਹਾ- ਛੱਕਾ ਮਾਰਨ ਨਾਲ ਖੁਸ਼ੀ ਮਿਲਦੀ ਹੈ

ਸਪੋਰਟਸ ਡੈਸਕ : ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਸ਼ਾਨਦਾਰ ਅਰਧ ਸੈਂਕੜੇ ਦੀ ਪਾਰੀ ਖੇਡ ਬੇਨ ਸਟੋਕਸ ਨੇ ਰਾਜਸਥਾਨ ਦੀ ਟੀਮ ਲਈ ਜਿੱਤ ਦੀ ਨੀਂਹ ਰੱਖੀ। ਮੈਚ ਜਿੱਤਣ ਤੋਂ ਬਾਅਦ ਸਟੋਕਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਅਜਿਹੀ ਸਥਿਤੀ 'ਚ ਹੁੰਦੇ ਹੋ ਜਿੱਥੇ ਤੁਹਾਡੇ ਕੋਲ ਹਾਰਨ ਲਈ ਕੁੱਝ ਵੀ ਨਹੀਂ ਹੈ। ਅਸੀਂ ਅਜੇ ਵੀ ਲਟਕੇ ਹੋਏ ਹਾਂ। ਜੋ ਖੁਸ਼ੀ ਦਿੰਦਾ ਹੈ।

ਸਟੋਕਸ ਨੇ ਕਿਹਾ ਕਿ ਵੱਡੇ-ਵੱਡੇ ਛੱਕੇ ਲਗਾਉਣਾ ਹਮੇਸ਼ਾ ਖੁਸ਼ੀ ਦਿੰਦਾ ਹੈ। ਮੈਂ ਇਸ ਮਾਨਸਿਕਤਾ ਨਾਲ ਮੁੰਬਈ ਇੰਡੀਅਨਸ ਖ਼ਿਲਾਫ਼ ਲੜਾਂਗਾ। ਮੈਂ ਚਾਹੁੰਦਾ ਹਾਂ ਕਿ ਨਵੀਂ ਗੇਂਦ ਦੇ ਨਾਲ ਵਧੀਆ ਖੇਡਾਂਗਾ। ਸਾਡੇ ਕੋਲ ਆਖ਼ਰੀ ਮੁਕਾਬਲੇ ਤੋਂ ਪਹਿਲਾਂ ਵਧੀਆ ਸਮਾਂ ਹੈ ਆਰਾਮ ਦੇ ਲਈ। ਆਮਤੌਰ 'ਤੇ ਸਾਨੂੰ ਛੇਤੀ ਹੀ ਬਦਲਨਾ ਪੈਂਦਾ ਹੈ।

ਦੱਸ ਦਈਏ ਕਿ ਕਿੰਗਜ਼ ਇਲੈਵਨ ਪੰਜਾਬ ਦੇ ਜੇਤੂ ਰੱਥ ਨੂੰ ਰੋਕਣ 'ਚ ਸਟੋਕਸ ਦਾ ਵੱਡਾ ਹੱਥ ਹੈ। ਸਟੋਕਸ ਨੇ ਸ਼ੁਰੂਆਤ ਤੋਂ ਹੀ ਪੰਜਾਬ ਦੇ ਗੇਂਦਬਾਜ਼ਾਂ 'ਤੇ ਦਬਾਅ ਬਣਾਏ ਰੱਖਿਆ ਅਤੇ ਇੱਕ ਇੱਕ ਸਿਰੇ ਤੋਂ ਦੌੜਾਂ ਬਣਾਉਂਦੇ ਗਏ। ਸਟੋਕਸ ਨੇ ਸਿਰਫ 26 ਗੇਂਦਾਂ 'ਤੇ 50 ਦੌੜਾਂ ਦੀ ਪਾਰੀ ਖੇਡੀ ਜਿਸ 'ਚ 3 ਵੱਡੇ ਛੱਕੇ ਵੀ ਸ਼ਾਮਲ ਹਨ।


author

Inder Prajapati

Content Editor

Related News