ਪਤਨੀ ਹਸੀਨ ਜਹਾਂ ਦੀ ''ਨਿਊਡ'' ਤਸਵੀਰ ਤੋਂ ਬਾਅਦ ਸ਼ਮੀ ਨੇ ਦਿੱਤਾ ਕਰਾਰਾ ਜਵਾਬ
Tuesday, Jun 02, 2020 - 01:15 PM (IST)

ਨਵੀਂ ਦਿੱਲੀ : ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਆਪਣੀ ਪਤਨੀ ਹਸੀਨ ਜਹਾਂ ਨਾਲ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਹਸੀਨ ਜਹਾਂ ਨੇ ਸ਼ਮੀ ਨੂੰ ਲੈ ਕੇ ਇਸ਼ਾਰਿਆਂ-ਇਸ਼ਾਰਿਆਂ ਵਿਚ ਕੁਝ ਦੋਸ਼ ਲਾਏ, ਹੁਣ ਸ਼ਮੀ ਨੇ ਉਸ ਦਾ ਕਰਾਰਾ ਜਵਾਬ ਦਿੱਤਾ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਜ਼ਰੂਰਤਮੰਦਾਂ ਦੀ ਮਦਦ ਕਰ ਰਹੇ ਹਨ। ਉਸ ਨੇ ਸੋਮਵਾਰ ਦੁਪਿਹਰ ਇਕ ਪ੍ਰੋਗਰਾਮ ਵਿਚ ਬੱਸਾਂ ਤੋਂ ਜਾਣ ਵਾਲੇ ਪ੍ਰਵਾਸੀ ਮਜਦੂਰਾਂ ਅਤੇ ਹੋਰ ਯਾਤਰੀਆਂ ਨੂੰ ਖੁਦ ਹੀ ਭੋਜਨ ਅਤੇ ਫਲ਼ ਵੰਡੇ। ਇਸ ਮੌਕੇ 'ਤੇ ਸ਼ਮੀ ਨੇ ਪਤਨੀ ਹਸੀਨ ਜਹਾਂ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਵੀ ਗੱਲ ਕੀਤੀ।
ਹਸੀਨ ਨੇ ਸ਼ੇਅਰ ਕੀਤੀ ਸੀ ਨਿਊਡ ਤਸਵੀਰ
ਸ਼ਮੀ ਨੇ ਕਿਹਾ- ਹਸੀਨ ਨਾਲ ਹੁਣ ਕੋਈ ਮਤਲਬ ਨਹੀਂ
ਸਟਾਰ ਗੇਂਦਬਾਜ਼ ਸ਼ਮੀ ਨੇ ਕਿਹਾ ਕਿ ਹਸੀਨ ਦੇ ਸਾਰੇ ਦੋਸ਼ ਬੇਬੁਨਿਆਦ ਹਨ। ਉਸ ਨੇ ਨਾਲ ਹੀ ਕਿਹਾ ਕਿ ਹਸੀਨ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰ ਕੇ ਦਿਖਾਏ। ਸ਼ਮੀ ਨੇ ਦੋਹਰਾਇਆ ਕਿ ਉਸ ਦਾ ਹੁਣ ਹਸੀਨ ਜਹਾਂ ਨਾਲ ਕੋਈ ਮਤਲਬ ਨਹੀਂ ਹੈ। ਸ਼ਮੀ ਅਤੇ ਹਸੀਨ ਦੀ ਲੜਾਈ ਕੋਰਟ ਵਿਚ ਚੱਲ ਰਹੀ ਹੈ।
ਲਾਕਡਾਊਨ ਦੌਰਾਨ ਸ਼ਮੀ ਨੇ ਰੱਖਿਆ ਫਿੱਟਨੈਸ ਦਾ ਪੂਰਾ ਧਿਆਨ
Warm up @TeamIndia pic.twitter.com/mxbXjQ1cmH
— Mohammad Shami (@MdShami11) May 5, 2020