ਕ੍ਰੋ ਨੂੰ ਪਿੱਛੇ ਛੱਡਣ ਤੋਂ ਬਾਅਦ ਟੇਲਰ ਨੇ ਇਸ ਵਜ੍ਹਾ ਤੋਂ ਮੰਗੀ ਮੁਆਫੀ
Monday, Mar 11, 2019 - 06:58 PM (IST)

ਵੈਲਿੰਗਟਨ : ਰੌਸ ਟੇਲਰ ਨੇ ਬੰਗਲਾਦੇਸ਼ ਖਿਲਾਫ 200 ਦੌੜਾਂ ਦੀ ਪਾਰੀ ਖੇਡ ਕੇ ਸਾਬਕਾ ਖਿਡਾਰੀ ਮਾਰਟਿਨ ਕ੍ਰੋ ਦੇ ਸੈਂਕੜਿਆਂ ਦੀ ਗਿਣਤੀ ਨੂੰ ਪਾਰ ਕੀਤਾ ਜਿਸ ਤੋਂ ਬਾਅਦ ਉਸ ਨੇ ਆਪਣੇ ਮੈਂਟਰ ਲਈ ਪ੍ਰਾਰਥਨਾ ਕੀਤੀ ਅਤੇ ਮੁਆਫੀ ਮੰਗੀ। ਟੇਲਰ ਦਾ ਇਹ 18ਵਾਂ ਸੈਂਕੜਾ ਹੈ। ਇਸ ਬੱਲੇਬਾਜ਼ ਨੇ ਕ੍ਰੋ ਦੀ ਭਵਿੱਖਬਾਣੀ ਸਹੀ ਸਾਬਤ ਕਰਨ ਦੀ ਆਪਣੀ ਇੱਛਾ ਪੂਰੀ ਕੀਤੀ ਜਿਸ ਨੇ ਕਿਹਾ ਸੀ ਕਿ ਟੇਰਲ ਇਕ ਦਿਨ ਉਸ ਦੇ ਸੈਂਕੜਿਆਂ ਦੀ ਗਿਣਤੀ ਨੂੰ ਪਿੱਛੇ ਛੱਡ ਦੇਵੇਗਾ।
ਕੈਂਸਰ ਕਾਰਨ ਕ੍ਰੋ ਦੇ ਦਿਹਾਂਤ ਤੋਂ ਲਗਭਗ 2 ਸਾਲ ਬਾਅਦ 2017 ਵਿਚ ਆਪਣਾ 17ਵਾਂ ਸੈਂਕੜਾ ਲਾਉਣ ਵਾਲੇ ਟੇਲਰ ਨੇ ਕਿਹਾ, ''ਮੈਂ ਹੋਗਨ ਨੂੰ ਕਿਹਾ ਕਿ ਮੈਨੂੰ ਮੁਆਫ ਕਰ ਦਿਓ ਕਿ ਮੈਂ ਇੱਥੇ ਤੱਕ ਪਹੁੰਚਣ ਲਈ ਇੰਨਾ ਸਮਾਂ ਲਾਇਆ। ਮੈਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਤਾਂ 17 ਇੰਨੀ ਵੱਡੀ ਗਿਣਤੀ ਸੀ। ਇੱਥੇ ਪਹੁੰਚਣਾ ਰਾਹਤ ਪਹੁੰਚਾਉਣ ਵਾਲਾ ਸੀ ਅਤੇ ਇਸ ਤੋਂ ਬਾਅਦ ਮੈਂ ਉਮੀਦ ਮੁਤਾਬਕ ਨਹੀਂ ਖੇਡ ਸਕਿਆ। ਸ਼ਾਇਦ ਇਹ ਮੇਰੇ ਦਿਮਾਗ 'ਚ ਚਲ ਰਿਹਾ ਸੀ। ਟੇਲਰ ਨੇ ਇਸ ਪਾਰੀ ਦੌਰਾਨ ਬੇਸਿਨ ਰਿਜ਼ਰਵ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਕ੍ਰੋ ਦੇ ਰਿਕਾਰਡ ਨੂੰ ਵੀ ਤੋੜਿਆ।''