ਨਹੀਂ ਰਹੇ ਰਿਸ਼ੀ ਕਪੂਰ, ਖੇਡ ਜਗਤ ਨੇ ਇਸ ਤਰ੍ਹਾਂ ਦਿੱਤੀ ਬਾਲੀਵੁੱਡ ਦੇ ਸਟਾਰ ਅਦਾਕਾਰ ਨੂੰ ਵਿਦਾਈ

04/30/2020 1:30:29 PM

ਨਵੀਂ ਦਿੱਲੀ : ਬਾਲੀਵੁੱਡ ਦੇ ਬਿਹਤਰੀਨ ਅਦਾਕਾਰਾਂ ਵਿਚ ਸ਼ਾਮਲ ਰਹੇ ਰਿਸ਼ੀ ਕਪੂਰ ਦਾ ਅੱਜ ਭਾਵ 30 ਅਪ੍ਰੈਲ ਨੂੰ ਮੁੰਬਈ ਵਿਚ ਦਿਹਾਂਤ ਹੋ ਗਿਆ। ਅਚਾਨਕ ਬੀਮਾਰ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਰਿਸ਼ੀ ਕਪੂਰ ਦੇ ਭਰਾ ਰਣਧੀਰ ਕਪੂਰ ਨੇ ਕਿਹਾ ਸੀ ਕਿ ਉਨ੍ਹਾਂ (ਰਿਸ਼ੀ ਕਪੂਰ) ਦੀ ਸਿਹਤ ਠੀਕ ਨਹੀਂ ਹੈ ਅਤੇ ਉਹ ਗੰਭੀਰ ਹਾਲਤ ਵਿਚ ਹਨ। ਵੀਰਵਾਰ ਸਵੇਰੇ ਅਮਿਤਾਭ ਬੱਚਨ ਨੇ ਟਵੀਟ ਕਰ ਰਿਸ਼ੀ ਕਪੂਰ ਦੇ ਦਿਹਾਂਤ ਦੀ ਖਬਰ ਸਭ ਨੂੰ ਦਿੱਤੀ। ਉਨ੍ਹਾਂ ਦੇ ਦਿਹਾਂਤ 'ਤੇ ਖੇਡ ਜਗਤ ਵਿਚ ਵੀ ਸ਼ੋਕ ਦੀ ਲਹਿਰ ਹੈ। ਪੂਰਾ ਖੇਡ ਜਗਤ ਇਸ ਸਮੇਂ ਰਿਸ਼ੀ ਕਪੂਰ ਦੇ ਦਿਹਾਂਤ ਕਾਰਨ ਸਦਮੇ ਵਿਚ ਹੈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਰਿਸ਼ੀ ਕਪੂਰ ਦੇ ਦਿਹਾਂਤ ਨੂੰ ਨਾ ਯਕੀਨ ਕਰਨ ਵਾਲਾ ਦੱਸਿਆ ਤਾਂ ਸਚਿਨ ਤੇਂਕੁਲਕਰ ਨੇ ਇਸ ਨੂੰ ਦਿਲ ਦੁਖਾਉਣ ਵਾਲੀ ਖਬਰ ਕਿਹਾ।

ਕੋਹਲੀ ਨੇ ਟਵੀਟ ਕਰ ਕਿਹਾ, ''ਇਹ ਭਰੋਸਾ ਕਰਨਾ ਮੁਸ਼ਕਲ ਹੈ, ਕਲ ਇਰਫਾਨ ਖਾਨ ਅਤੇ ਅੱਜ ਰਿਸ਼ੀ ਕਪੂਰ ਜੀ ਨੇ ਸਾਡਾ ਸਾਥ ਛੱਡ ਦਿੱਤਾ। ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੈ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।''

ਉੱਥੇ ਹੀ ਸਚਿਨ ਨੇ ਟਵੀਟ ਕੀਤਾ, ''ਬਹੁਤ ਬਹੁਤ ਦਿਲ ਦੁਖਾਉਣ ਵਾਲੀ ਖਬਰ, ਰਿਸ਼ੀ ਜੀ ਨਹੀਂ ਰਹੇ। ਮੈਂ ਉਨ੍ਹਾਂ ਦੀਆਂ ਫਿਲਮਾਂ ਨੂੰ ਦੇਖ-ਦੇਖ ਵੱਡਾ ਹੋਇਆ  ਹਾਂ। ਉਹ ਬਹੁਤ ਚੰਗੇ ਵਿਅਕਤੀ ਸੀ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।''

ਰਿਸ਼ੀ ਕਪੂਰ ਦੇ ਦਿਹਾਂਤ 'ਤੇ ਸ਼ਿਖਰ ਧਵਨ ਨੇ ਵੀ ਟਵੀਟ ਕਰ ਕਿਹਾ, ''ਰਿਸ਼ੀ ਕਪੂਰ ਜੀ ਦੇ ਅਚਾਨਕ ਦਿਹਾਂਤ ਬਾਰੇ ਸੁਣ ਕੇ ਬਹੁਤ ਹੈਰਾਨ ਹਾਂ। ਮੇਰੀ ਦਿਲੋ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਲਈ ਹਮਦਰਦੀ ਹੈ। ਉਨ੍ਹਾਂ (ਰਿਸ਼ੀ ਕਪੂਰ) ਦੀ ਆਤਮਾ ਨੂੰ ਸ਼ਾਂਤੀ ਮਿਲੇ।''

ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਵੀ ਰਿਸ਼ੀ ਕਪੂਰ ਦੇ ਦਿਹਾਂਤ 'ਤੇ ਸ਼ੋਕ ਪ੍ਰਗਟਾਇਆ। ਉਸ ਨੇ ਕਿਹਾ ਕਿ ਰਿਸ਼ੀ ਕਪੂਰ ਜੀ ਦੇ ਨਾਲ ਇਕ ਵੀ ਪਲ ਬੋਰਿੰਗ ਨਹੀਂ ਸੀ। ਹਰ ਸਮੇਂ ਹਸਦੇ ਸੀ। ਨੀਤੂ ਜੀ, ਰਣਬੀਰ ਅਤੇ ਰਿਧੀਮਾ ਨੂੰ ਮੇਰੀਆਂ ਦੁਆਵਾਂ। ਈਸ਼ਵਰ ਉਨ੍ਹਾਂ (ਰਿਸ਼ੀ ਕਪੂਰ) ਦੀ ਆਤਮਾ ਨੂੰ ਸ਼ਾਂਤੀ ਦੇਵੇ। ਉੱਥੇ ਹੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਵੀ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦਿੱਤੀ। ਉਸ ਨੇ ਕਿਹਾਕਿ ਦੁੱਖ ਦੀ ਖਬਰ ਦੇ ਨਾਲ ਸਵੇਰ ਦੀ ਸ਼ੁਰੂਆਤ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਅਸੀਂ ਤੁਹਾਨੂੰ ਯਾਦ ਰੱਖਾਂਗੇ ਸਰ।


Ranjit

Content Editor

Related News