ਅਫਗਾਨੀ ਗੇਂਦਬਾਜ਼ ਜ਼ਾਦਰਾਨ ਨੇ ਪਹਿਲੇ ਮੈਚ ''ਚ ਹੀ ਬਣਾਏ ਦੋ ਵੱਡੇ ਰਿਕਾਰਡ

04/08/2018 4:49:58 PM

ਜਲੰਧਰ— ਆਈ.ਪੀ.ਐੱਲ. ਸੀਜ਼ਨ-11 'ਚ ਇਸ ਬਾਰ ਪੰਜਾਬ ਵੱਲੋਂ ਸ਼ੁਰੂਆਤ ਕਰ ਰਹੇ ਅਫਗਾਨਿਸਤਾਨ ਦੇ ਬਾਲਰ ਮੁਜੀਬ ਉਰ ਰਹਿਮਾਨ ਨੇ ਦਿੱਲੀ ਦੇ ਖਿਲਾਫ ਪਹਿਲਾਂ ਮੈਚ 'ਚ ਉਤਰਦੇ ਹੀ ਇਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਮੁਜੀਬ ਉਰ ਰਹਿਮਾਨ ਉਰਫ ਜ਼ਾਦਰਾਨ ਆਈ.ਪੀ.ਐੱਲ. 'ਚ ਖੇਡਣ ਵਾਲਾ ਸਭ ਤੋਂ ਘੱਟ ਉਮਰ ਦੇ ਖਿਡਾਰੀ (17 ਸਾਲ 11 ਦਿਨ) ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਦੇ ਸਰਫਰਾਜ ਖਾਨ ਦੇ ਨਾਮ ਸੀ। ਜਿਨ੍ਹਾਂ ਨੇ ਸਿਰਫ 17 ਸਾਲ 177 ਦਿਨ ਦੀ ਉਮਰ 'ਚ ਆਈ.ਪੀ.ਐੱਲ.'ਚ ਡੈਬਿਊ ਕੀਤਾ ਸੀ। ਫਿਰ ਵਾਂਸ਼ਿੰਗਟਨ ਸੁੰਦਰ (17 ਸਾਲ 199 ਦਿਨ) ਅਤੇ ਰਾਹੁਲ ਚਹਾਰ (17 ਸਾਲ 247 ਦਿਨ ) ਦਾ ਨਾਮ ਆਉਂਦਾ ਹੈ।

ਜ਼ਾਦਰਾਨ ਇਥੇ ਨਹੀਂ ਰੁਕੇ ਇਹ ਜਦੋਂ ਬਾਲਿੰਗ ਦੇ ਲਈ ਆਏ ਤਾਂ ਆਪਣੀ ਪਹਿਲੇ ਹੀ ਓਵਰ ਦੀ ਤੀਸਰੇ ਗੇਂਦ 'ਚ ਦਿੱਲੀ ਦੇ ਖਤਰਨਾਕ ਬੱਲੇਬਾਜ਼ ਕੋਲਿਨ ਮੁਨਰੋ ਦੀ ਵਿਕਟ ਝਟਕ ਲਈ। ਮੁਨਰੋ ਸਿਰਫ ਚਾਰ ਦੋੜਾਂ ਹੀ ਬਣਾ ਪਾਏ। ਇਸ ਤਰ੍ਹਾਂ ਜ਼ਦਰਾਨ ਨੇ ਆਪਣੇ ਪਹਿਲੇ ਹੀ ਮੈਚ 'ਚ ਦੋ ਰਿਕਾਰਡ ਬਣਾ ਦਿੱਤੇ। ਦੱਸ ਦਈਏ ਕਿ ਮੁੰਬਈ ਅਤੇ ਚੇਨਈ ਦੀਆਂ ਟੀਮਾਂ ਦੇ ਵਿਚਕਾਰ ਖੇਡੇ ਗਏ ਆਈ.ਪੀ.ਐੱਲ. ਦੇ ਪਹਿਲੇ ਮੈਚ 'ਚ ਵੀ ਭਾਰਤੀ ਗੇਂਦਬਾਜ਼ ਮਾਰਕੰਡੇ ਨੇ ਪਹਿਲੇ ਹੀ ਓਵਰ 'ਚ ਵਿਕਟ ਲੈਣ ਦਾ ਰਿਕਾਰਡ ਬਣਾਇਆ ਸੀ।

ਮੁਜੀਬ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4 ਕਰੋੜ ਰੁਪਏ 'ਚ ਖਰੀਦਿਆ ਹੈ। ਰਾਸ਼ਿਦ ਖਾਨ (9 ਕਰੋੜ) ਅਤੇ ਮੁਹੰਮਦ ਨਬੀ (1ਕਰੋੜ) ਦੇ ਬਾਅਦ ਉਹ ਆਈ.ਪੀ.ਐੱਲ. ਖੇਡਣ ਵਾਲੇ ਤੀਸਰੇ ਅਫਗਾਨਿਸਤਾਨੀ ਕ੍ਰਿਕਟਰ ਹਨ। ਉਹ ਇਕ ਮੈਚ 'ਚ ਪੰਜ ਵਿਕਟ ਹਾਸਿਲ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਗੇਂਦਬਾਜ਼ ਵੀ ਹਨ। ਅਜਿਹਾ ਕਰ ਉਨ੍ਹਾਂ ਨੇ ਪਾਕਿਸਤਾਨ ਦੇ ਕ੍ਰਿਕਟਰ ਵਕਾਰ ਯੁਨਿਸ ਦਾ ਰਿਕਾਰਡ ਤੋੜਿਆ ਸੀ। ਵਕਾਰ ਨੇ 19 ਸਾਲ ਦੀ ਉਮਰ 'ਚ 1990 'ਚ ਸ਼੍ਰੀਲੰਕਾ ਦੇ ਖਿਲਾਫ 5 ਵਿਕਟ ਲਏ ਸਨ। ਜ਼ਾਦਰਾਨ ਨੇ 15 ਹੁਣ ਤੱਕ ਵਨਡੇਅ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 35 ਵਿਕਟ ਮਿਲੇ ਸਨ।

ਦੱਸ ਦਈਏ ਕਿ ਆਈ.ਪੀ.ਐੱਲ. ਦੇ ਇਸ ਸੀਜ਼ਨ 'ਚ ਅੰਡਰ-19 ਕ੍ਰਿਕਟ ਵਰਲਡ ਕਪ ਖੇਡਣ ਵਾਲੇ ਕਈ ਖਿਡਾਰੀ ਹਿੱਸਾ ਲੈ ਰਹੇ ਹਨ। ਭਾਰਤ ਦੀ ਗੱਲ ਕਰੀਏ ਤਾਂ ਇਸ ਸਾਲ ਦਾ ਵਰਲਡ ਕੱਪ ਜਿੱਤਣ ਵਾਲੀ ਅੰਡਰ-19 ਵਰਲਡ ਕੱਪ ਵਿਜੇਤਾ ਟੀਮ ਦੇ ਕਈ ਖਿਡਾਰੀ ਆਈ.ਪੀ.ਐੱਲ. ਆਕਸ਼ਨ 'ਚ ਵਿਕੇ ਹਨ, ਇਨ੍ਹਾਂ 'ਚ ਮਨਜੋਤ ਕਾਲਰਾ, ਪ੍ਰਿਥਵੀ ਸ਼ਾਅ, ਸ਼ੁਭਮਨ ਗਿਲ ਅਤੇ ਕਮਲੇਸ਼ ਨਾਗਰਕੋਟੀ ਵਰਗੇ ਖਿਡਾਰੀਆਂ ਦੇ ਨਾਮ ਮੁੱਖ ਹਨ।


Related News