ਵਾਪਸੀ ਕਰਦੇ ਹੀ ਸਟੇਨ ਨੇ ਪਹਿਲੇ ਹੀ ਮੈਚ 'ਚ ਰਚਿਆ ਇਤਿਹਾਸ, ਤਾਹਿਰ ਨੂੰ ਛੱਡਿਆ ਪਿੱਛੇ

02/13/2020 1:58:55 PM

ਸਪੋਰਟਸ ਡੈਸਕ— ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 1 ਦੌੜ ਦੇ ਫਰਕ ਨਾਲ ਹਰਾ ਕੇ ਰੋਮਾਂਚਕ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਦੱ. ਅਫਰੀਕੀ ਟੀਮ ਨੇ ਸੀਰੀਜ਼ 'ਚ 1-0 ਦੀ ਬੜ੍ਹਤ ਵੀ ਬਣਾ ਲਈ। ਇਸ ਮੈਚ 'ਚ ਇਕ ਵੱਡਾ ਰਿਕਾਰਡ ਵੀ ਬਣਿਆ। ਤਕਰੀਬਨ ਇਕ ਸਾਲ ਬਾਅਦ ਟੀਮ 'ਚ ਵਾਪਸੀ ਕਰਨ ਵਾਲੇ ਦੱ. ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਟੀ-20 ਅੰਤਰਰਾਸ਼ਟਰੀ 'ਚ ਦੱਖਣੀ ਅਫਰੀਕਾ ਵੱਲੋਂ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ ਹੈ। ਡੇਲ ਸਟੇਨ ਨੇ ਇਹ ਕਾਰਨਾਮਾ ਇੰਗਲੈਂਡ ਖਿਲਾਫ ਪਹਿਲੇਂ ਟੀ-20 ਮੈਚ ਦੇ ਦੌਰਾਨ ਹਾਸਲ ਕੀਤਾ।PunjabKesari
ਮੈਚ 'ਚ ਇੰਗ‍ਲੈਂਡ ਟੀਮ ਦੇ ਸਾਹਮਣੇ 178 ਦੌੜਾਂ ਦਾ ਟੀਚਾ ਸੀ। ਡੇਲ ਸਟੇਨ ਨੇ ਇਸ ਮੈਚ 'ਚ ਜਿਵੇਂ ਹੀ ਜੋਸ ਬਟਲਰ ਦੀ ਵਿਕਟ ਹਾਸਲ ਕੀਤੀ, ਉਸ ਨੇ ਇਮਰਾਨ ਤਾਹਿਰ ਨੂੰ ਪਿੱਛੇ ਛੱਡ ਦਿੱਤਾ। ਮੈਚ 'ਚ ਸ‍ਟੇਨ ਨੇ ਚਾਰ ਓਵਰਾਂ 'ਚ 33 ਦੌੜਾਂ ਦੇ ਕੇ ਇਕ ਵਿਕਟ ਹਾਸ‍ਲ ਕੀਤੀ। ਸ‍ਟੇਨ ਨੇ ਹੁਣ ਤੱਕ 45 ਟੀ20 ਅੰਤਰਾਰਾਸ਼ਟਰੀ 'ਚ 62 ਅਤ ਵਿਕਟਾਂ ਹੋ ਗਈਆਂ ਹਨ।  ਦੱਖਣੀ ਅਫਰੀਕਾ ਲਈ ਟੀ20 ਅੰਤਰਾਰਸ਼ਟਰੀ 'ਚ ਸਭ ਤੋਂ ਜ਼ਿਆਦਾ ਵਿ‍ਕਟਾਂ ਲੈਣ ਦਾ ਰਿਕਾਰਡ ਇਸ ਤੋਂ ਪਹਿਲਾਂ ਇਮਰਾਨ ਤਾਹਿਰ ਦੇ ਨਾਮ ਸੀ, ਜਿਨ੍ਹਾਂ ਨੇ 35 ਮੈਚਾਂ 'ਚ 61 ਅਤੇ ਵਿਕਟਾਂ ਹਾਸਲ ਕੀਤੀਆਂ ਸਨ।PunjabKesari
 ਇਸ ਮਾਮਲੇ 'ਚ ਤੀਜੇ ਸ‍ਥਾਨ 'ਤੇ ਮੋਰਨੇ ਮਾਰਕੇਲ ਹਨ ਜਿਸ ਦੇ ਨਾਂ ਟੀ-20 ਮੈਚਾਂ 'ਚ 46 ਵਿਕਟਾਂ ਹਨ। ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਸ਼੍ਰੀਲੰਕਾ ਦੇ ਲਸਿ‍ਥ ਮਲਿੰਗਾ ਦੇ ਨਾਂ 'ਤੇ ਹਨ, ਜਿਸ ਨੇ ਹੁਣ ਤੱਕ 106 ਵਿਕਟਾਂ ਹਾਸਲ ਕੀਤੀਆਂ ਹਨ। ਟੀ-20 ਅੰਤਰਾਸ਼ਟਰੀ 'ਚ 100+ ਵਿਕਟਾਂ ਲੈਣ ਵਾਲਾ ਉਹ ਦੁਨਿ‍ਆ ਦਾ ਇਕੱਲਾ ਗੇਂਦਾਬਾਜ਼ ਹੈ। ਦੂਜੇ ਸ‍ਥਾਨ 'ਤੇ ਪਾਕ‍ਿਸ‍ਤਾਨ ਦੇ ਸ਼ਾਹਿਦ ਅਫਰੀਦੀ (96) ਅਤੇ ਤੀਜੇ ਸ‍ਥਾਨ 'ਤੇ ਬੰਗ‍ਲਾਦੇਸ਼ ਦੇ ਸ਼ਾਕਿਬ ਅਲ ਹਸਨ (92) ਹੈ।PunjabKesari ਟੇਸ‍ਟ ਕ੍ਰਿਕਟ 'ਚ ਵੀ ਇਸ ਸਮੇਂ ਸ‍ਟੇਨ ਦੱਖਣੀ ਅਫਰੀਕਾ ਦੇ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। 36 ਸਾਲ ਦੇ ਸ‍ਟੇਨ ਨੇ 93 ਟੈਸ‍ਟ 'ਚ ਹੁਣ ਤੱਕ 439 ਵਿਕਟਾਂ ਲਈਆਂ ਹਨ। 145 ਵਨ-ਡੇ 'ਚ ਸ‍ਟੇਨ ਦੇ ਨਾਂ 196 ਵਿਕਟਾਂ ਹਨ। ਈਸ‍ਟ ਲੰਡਨ 'ਚ ਇੰਗ‍ਲੈਂਡ ਖਿਲਾਫ ਪਹਿਲੇ ਮੈਚ 'ਚ ਦੱ. ਅਫਰੀਕਾ ਟੀਮ ਨੇ 20 ਓਵਰ 'ਚ 8ਵਿ‍ਕਟਾਂ ਗੁਆ ਕੇ 177 ਦੌੜਾਂ ਦਾ ਸ‍ਕੋਰ ਬਣਾਇਆ ਸੀ, ਜਵਾਬ 'ਚ ਇੰਗ‍ਲੈਂਡ ਟੀਮ ਦੀ ਸਾਰਿਆਂ ਕੋਸ਼ਿਸ਼ਾਂ ਦੇ ਬਾਵਜੂਦ 20 ਓਵਰ 'ਚ 9 ਵਿਕਟਾਂ ਗੁਆ ਕੇ 176 ਦੌੜਾਂ ਹੀ ਬਣਾ ਸਕੀ ਅਤੇ ਇਕ ਦੌੜ ਨਾਲ ਮੈਚ ਗੁਆ ਬੈਠੀ।


Related News