ਅਫਗਾਨਿਸਤਾਨ ਨੇ ਰਚਿਆ ਇਤਿਹਾਸ, ਪਾਕਿਸਤਾਨ ਨੂੰ ਟੀ20 ਫਾਰਮੈਟ ''ਚ ਪਹਿਲੀ ਵਾਰ ਹਰਾਇਆ

Saturday, Mar 25, 2023 - 03:45 PM (IST)

ਅਫਗਾਨਿਸਤਾਨ ਨੇ ਰਚਿਆ ਇਤਿਹਾਸ, ਪਾਕਿਸਤਾਨ ਨੂੰ ਟੀ20 ਫਾਰਮੈਟ ''ਚ ਪਹਿਲੀ ਵਾਰ ਹਰਾਇਆ

ਨਵੀਂ ਦਿੱਲੀ : ਅਫਗਾਨਿਸਤਾਨ ਅਤੇ ਪਾਕਿਸਤਾਨ ਦਰਮਿਆਨ ਖੇਡੀ ਜਾ ਰਹੀ 3 ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ। ਅਫਗਾਨਿਸਤਾਨ ਦੀ ਇਹ ਜਿੱਤ ਇਤਿਹਾਸਕ ਹੈ ਕਿਉਂਕਿ ਇਹ ਉਸ ਦੀ ਟੀ20 ਫਾਰਮੈਟ 'ਚ ਪਾਕਿਸਤਾਨ ਖਿਲਾਫ ਪਹਿਲੀ ਜਿੱਤ ਹੈ।

ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ਵਿੱਚ ਨੌਂ ਵਿਕਟਾਂ ਗੁਆ ਕੇ ਸਿਰਫ਼ 92 ਦੌੜਾਂ ਹੀ ਬਣਾ ਸਕੀ। ਅਫਗਾਨਿਸਤਾਨ ਦੀ ਟੀਮ ਨੇ 92 ਦੌੜਾਂ ਦੇ ਜਵਾਬ 'ਚ 17.5 ਓਵਰਾਂ 'ਚ ਚਾਰ ਵਿਕਟਾਂ ਗੁਆ ਕੇ 98 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪਾਕਿਸਤਾਨ ਦੇ ਮੁਹੰਮਦ ਹੈਰਿਸ ਅਤੇ ਸਾਇਮ ਅਯੂਬ ਨੇ ਪਾਰੀ ਦੀ ਸ਼ੁਰੂਆਤ ਕੀਤੀ। ਹੈਰਿਸ 6 ਦੌੜਾਂ ਅਤੇ ਅਯੂਬ 17 ਦੌੜਾਂ ਬਣਾ ਕੇ ਆਊਟ ਹੋ ਗਏ। 

ਇਹ ਵੀ ਪੜ੍ਹੋ : IPL 2023 : ਹਾਰਦਿਕ ਪੰਡਯਾ ਕਪਤਾਨ ਦੇ ਤੌਰ 'ਤੇ ਧੋਨੀ ਵਰਗੇ, ਗੁਜਰਾਤ ਜਾਇੰਟਸ ਦੇ ਖਿਡਾਰੀ ਨੇ ਕਿਹਾ ਇਹ

ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਅਬਦੁੱਲਾ ਸ਼ਫੀਕ ਬਿਨਾਂ ਕੋਈ ਸਕੋਰ ਬਣਾਏ ਪੈਵੇਲੀਅਨ ਪਰਤ ਗਏ। ਤਾਇਬ ਤਾਹਿਰ 16 ਦੌੜਾਂ ਬਣਾ ਕੇ ਅਤੇ ਆਜ਼ਮ ਖਾਨ ਜ਼ੀਰੋ 'ਤੇ ਆਊਟ ਹੋਏ। ਇਮਾਦ ਵਸੀਮ 18, ਸ਼ਾਦਾਬ ਖਾਨ 12, ਫਹੀਮ ਅਸ਼ਰਫ ਅਤੇ ਨਸੀਮ ਸ਼ਾਹ ਦੋ-ਦੋ ਦੌੜਾਂ ਬਣਾ ਕੇ ਆਊਟ ਹੋਏ। ਜ਼ਮਾਨ ਖਾਨ 8 ਇਹਸਾਨਉੱਲ੍ਹਾ 6 ਦੌੜਾਂ ਬਣਾ ਕੇ ਅਜੇਤੂ ਰਹੇ।

ਅਫਗਾਨਿਸਤਾਨ ਲਈ ਰਹਿਮਾਨਉੱਲ੍ਹਾ ਗੁਰਬਾਜ਼ ਨੇ 16, ਇਬਰਾਹਿਮ ਜ਼ਦਰਾਨ ਨੇ 6, ਗੁਲਬਦੀਨ ਨਾਇਬ ਨੇ 0 ਅਤੇ ਕਰੀਮ ਜਨਤ ਨੇ 7 ਦੌੜਾਂ ਬਣਾਈਆਂ। ਮੁਹੰਮਦ ਨਬੀ ਨੇ 38 ਅਤੇ ਨਜੀਬੁੱਲਾ ਜ਼ਦਰਾਨ ਨੇ 17 ਦੌੜਾਂ ਦੀ ਅਜੇਤੂ ਪਾਰੀ ਖੇਡੀ। ਅਫਗਾਨਿਸਤਾਨ ਵੱਲੋਂ ਫਜ਼ਲਹਕ ਫਾਰੂਕੀ, ਮੁਹੰਮਦ ਨਬੀ ਅਤੇ ਮੁਜੀਬ ਉਰ ਰਹਿਮਾਨ ਨੇ 2-2 ਵਿਕਟਾਂ ਆਪਣੇ ਨਾਂ ਕੀਤੀਆਂ। ਨਵੀਨ-ਉਲ-ਹੱਕ, ਅਜ਼ਮਤੁੱਲਾ ਉਮਰਜ਼ਈ ਅਤੇ ਰਾਸ਼ਿਦ ਖਾਨ ਨੇ 1-1 ਵਿਕਟਾਂ ਲਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News