ਅਫਗਾਨਿਸਤਾਨ ਬੱਲੇਬਾਜ਼ ਨੇ ਕੀਤੀ ਲੋੜਵੰਦਾਂ ਦੀ ਮਦਦ, ਸੜਕ 'ਤੇ ਸੌਂ ਰਹੇ ਲੋਕਾਂ ਨੂੰ ਚੁੱਪਚਾਪ ਵੰਡੇ ਪੈਸੇ (ਵੀਡੀਓ)
Sunday, Nov 12, 2023 - 11:44 AM (IST)
ਸਪੋਰਟਸ ਡੈਸਕ— ਅਫਗਾਨਿਸਤਾਨ ਕ੍ਰਿਕਟ ਟੀਮ ਭਾਵੇਂ ਹੀ ਚੱਲ ਰਹੇ ਵਿਸ਼ਵ ਕੱਪ 2023 ਦੇ ਨਾਕਆਊਟ ਪੜਾਅ ਲਈ ਕੁਆਲੀਫਾਈ ਕਰਨ 'ਚ ਨਾਕਾਮ ਰਹੀ ਹੋਵੇ ਪਰ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਅੱਗੇ ਵਧਣ ਦੀ ਇੱਛਾ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਹੁਣ ਅਫਗਾਨਿਸਤਾਨ ਦੇ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਨੇ ਕੁਝ ਅਜਿਹਾ ਕੀਤਾ ਹੈ ਜੋ ਇਕ ਵਾਰ ਫਿਰ ਸੁਰਖੀਆਂ 'ਚ ਹੈ ਅਤੇ ਲੋਕ ਉਨ੍ਹਾਂ ਦੀ ਖੂਬ ਤਾਰੀਫ਼ ਕਰ ਰਹੇ ਹਨ। ਦਰਅਸਲ ਮੈਦਾਨ ਅੱਧੀ ਰਾਤ ਨੂੰ ਫੁੱਟਪਾਥ 'ਤੇ ਸੌਂ ਰਹੇ ਗਰੀਬ ਲੋਕਾਂ ਦੀ ਮਦਦ ਕਰਦਾ ਦੇਖਿਆ ਗਿਆ ਸੀ ਅਤੇ ਉਹ ਵੀ ਬਿਨਾਂ ਕਿਸੇ ਦੇ ਧਿਆਨ ਦੇ।
ਇਹ ਵੀ ਪੜ੍ਹੋ : ਸ਼੍ਰੀਲੰਕਾ ਕ੍ਰਿਕਟ ਬੋਰਡ ਬਹਾਲ, ਬੋਰਡ ਪ੍ਰਧਾਨ ਸ਼ੰਮੀ ਨੇ ਦਿੱਤੀ ਸੀ ਅਦਾਲਤ 'ਚ ਚੁਣੌਤੀ
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਗੁਰਬਾਜ਼ ਅਹਿਮਦਾਬਾਦ ਦੀਆਂ ਸੜਕਾਂ 'ਤੇ ਲੋੜਵੰਦ ਲੋਕਾਂ ਨੂੰ ਚੁੱਪ-ਚੁਪੀਤੇ ਪੈਸੇ ਦਿੰਦੇ ਨਜ਼ਰ ਆ ਰਹੇ ਹਨ ਤਾਂ ਜੋ ਉਹ ਦੀਵਾਲੀ ਮਨਾ ਸਕਣ। ਬੱਲੇਬਾਜ਼ ਨੂੰ ਸੜਕਾਂ 'ਤੇ ਸੌਂ ਰਹੇ ਲੋਕਾਂ ਦੇ ਕੋਲ ਚੁੱਪ-ਚਾਪ ਪੈਸੇ ਰੱਖਦੇ ਅਤੇ ਫਿਰ ਕਾਰ 'ਚ ਬੈਠ ਕੇ ਜਾਂਦੇ ਹਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕ ਉਨ੍ਹਾਂ ਦੀ ਕਾਫੀ ਤਾਰੀਫ਼ ਕਰ ਰਹੇ ਹਨ। ਕਈ ਲੋਕਾਂ ਨੇ ਅਫਗਾਨਿਸਤਾਨ ਦੇ ਇਸ ਖਿਡਾਰੀ ਨੂੰ ਮੈਦਾਨ ਤੋਂ ਬਾਹਰ ਦਾ ਮਹਾਨ ਖਿਡਾਰੀ ਵੀ ਕਿਹਾ ਹੈ।
Rahmanullah Gurbaz silently gave money to the needy people on the streets of Ahmedabad so they could celebrate Diwali.
— Mufaddal Vohra (@mufaddal_vohra) November 12, 2023
- A beautiful gesture by Gurbaz. pic.twitter.com/6HY1TqjHg4
ਇਹ ਵੀ ਪੜ੍ਹੋ : ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼, ਇਸ ਲਈ ਸਚਿਨ ਦਾ ਰਿਕਾਰਡ ਤੋੜਣ ਦੀ ਲੋੜ ਨਹੀਂ : ਪੋਂਟਿੰਗ
ਜ਼ਿਕਰਯੋਗ ਹੈ ਕਿ ਵਨਡੇ ਵਿਸ਼ਵ ਕੱਪ 'ਚ ਅਫਗਾਨਿਸਤਾਨ ਦਾ ਸਫਰ ਯਾਦਗਾਰ ਰਿਹਾ ਹੈ। ਉਨ੍ਹਾਂ ਨੇ 9 'ਚੋਂ 4 ਮੈਚ ਜਿੱਤੇ ਹਨ ਅਤੇ 8 ਅੰਕਾਂ ਨਾਲ ਛੇਵੇਂ ਨੰਬਰ 'ਤੇ ਆਪਣੀ ਮੁਹਿੰਮ ਖਤਮ ਕੀਤੀ ਹੈ। ਇਸ ਟੂਰਨਾਮੈਂਟ ਵਿੱਚ ਅਫਗਾਨਿਸਤਾਨ ਲਈ ਚੰਗੀ ਗੱਲ ਇਹ ਹੈ ਕਿ ਟੀਮ ਨੇ ਇੰਗਲੈਂਡ ਅਤੇ ਪਾਕਿਸਤਾਨ ਵਰਗੀਆਂ ਉੱਨਤ ਟੀਮਾਂ ਨੂੰ ਹਰਾਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ