ਅਫ਼ਗਾਨਿਸਤਾਨ ਨੇ ਕੀਤਾ T-20 WC ਟੀਮ ਦਾ ਐਲਾਨ, ਰਾਸ਼ਿਦ ਖ਼ਾਨ ਨੇ ਛੱਡੀ ਕਪਤਾਨੀ

09/10/2021 3:00:45 PM

ਕਾਬੁਲ- ਅਫ਼ਗਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਨੇ ਸੰਯੁਕਤ ਅਰਬ ਅਮੀਰਾਤ ਤੇ ਓਮਾਨ 'ਚ ਅਕਤੂਬਰ-ਨਵੰਬਰ 'ਚ ਹੋਣ ਵਾਲੇ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਕੌਂਸਲ) ਪੁਰਸ਼ ਟੀ-20 ਵਰਲਡ ਕੱਪ 2021 ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੇ ਚੁਣੇ ਜਾਣ ਦੇ ਬਾਅਦ ਸਪਿਨਰ ਰਾਸ਼ਿਦ ਖ਼ਾਨ ਨੇ ਅਫ਼ਗਾਨਿਸਤਾਨ ਟੀ-20 ਦੀ ਕਪਤਾਨੀ ਛੱਡ ਦਿੱਤੀ ਹੈ ਤੇ ਟੀਮ ਦੀ ਕਮਾਨ ਮੁਹੰਮਦ ਨਬੀ ਸੰਭਾਲਣਗੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੈਨਚੈਸਟਰ 'ਚ ਇੰਗਲੈਂਡ ਅਤੇ ਭਾਰਤ ਵਿਚਾਲੇ ਹੋਣ ਵਾਲਾ ਪੰਜਵਾਂ ਟੈਸਟ ਮੈਚ ਰੱਦ

ਰਾਸ਼ਿਦ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਇਕ ਬਿਆਨ 'ਚ ਕਿਹਾ ਕਿ ਚੋਣ ਕਮੇਟੀ ਤੇ ਏ. ਸੀ. ਬੀ. (ਅਫ਼ਗਾਨਿਸਤਾਨ ਕ੍ਰਿਕਟ ਬੋਰਡ) ਨੇ ਏ. ਸੀ. ਬੀ. ਮੀਡੀਆ ਵੱਲੋਂ ਐਲਾਨੀ ਟੀਮ ਲਈ ਮੇਰੀ ਸਹਿਮਤੀ ਨਹੀਂ ਲਈ ਹੈ। ਕਪਤਾਨ ਤੇ ਰਾਸ਼ਟਰ ਲਈ ਜ਼ਿੰਮੇਵਾਰ ਵਿਅਕਤੀ ਦੇ ਤੌਰ 'ਤੇ ਮੈਂ ਟੀਮ ਦੀ ਚੋਣ ਦਾ ਹਿੱਸਾ ਬਣਨ ਦਾ ਹੱਕ ਰੱਖਦਾ ਹਾਂ। ਮੈਂ ਅਫਗਾਨਿਸਤਾਨ ਟੀ-20 ਟੀਮ ਦੇ ਕਪਤਾਨ ਦੀ ਭੂਮਿਕਾ ਤੋਂ ਹਟਣ ਦਾ ਫ਼ੈਸਲਾ ਤੁਰੰਤ ਪ੍ਰਭਾਵ ਨਾਲ ਕਰ ਰਿਹਾ ਹਾਂ। 

ਗਰੁੱਪ ਬੀ 'ਚ ਕੁਆਲੀਫਾਇੰਗ ਟੀਮਾਂ 'ਚੋਂ ਇਕ ਦੇ ਖ਼ਿਲਾਫ਼ ਅਫ਼ਗਾਨਿਸਤਾਨ 25 ਅਕਤੂਬਰ ਨੂੰ ਸ਼ਾਰਜਾਹ 'ਚ ਟੂਰਨਾਮੈਂਟ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਰਾਸ਼ਿਦ ਐਂਡ ਕੰਪਨੀ ਗਰੁੱਪ ਪੜਾਅ 'ਚ ਭਾਰਤ , ਨਿਊਜ਼ੀਲੈਂਡ ਤੇ ਪਾਕਿਸਤਾਨ ਦਾ ਵੀ ਸਾਹਮਣਾ ਕਰੇਗੀ।
ਇਹ ਵੀ ਪੜ੍ਹੋ : ਮੁੱਕੇਬਾਜ਼ੀ ’ਚ ਕੁਮੈਂਟਰੀ ਕਰਨਗੇ ਅਮਰੀਕਾ ਦੇ ਸਾਬਕਾ ਰਾਸ਼ਟਰੀ ਡੋਨਾਲਡ ਟਰੰਪ

ਟੀ-20 ਵਰਲਡ ਕੱਪ 2021 ਲਈ ਅਫਗਾਨਿਸਤਾਨ ਦੀ ਟੀਮ  : ਰਾਸ਼ਿਦ ਖ਼ਾਨ, ਰਹਿਮਾਨੁੱਲਾ ਗੁਰਬਾਜ਼, ਹਜ਼ਰਤੁੱਲ੍ਹਾ ਜਜਈ, ਉਸਮਾਨ ਗਨੀ, ਅਸਗਰ ਅਫਗਾਨ, ਮੁਹੰਮਦ ਨਬੀ, ਨਜੀਬੁਲ੍ਹਾ ਜਾਦਰਾਨ, ਹਸ਼ਮਤੁੱਲਾ ਸ਼ਾਹਿਦੀ, ਮੁਹੰਮਦ ਸ਼ਹਿਜ਼ਾਦ, ਮੁਜੀਬ-ਉਰ-ਰਹਿਮਾਨ, ਕਰੀਮ ਜਨਤ, ਗੁਲਬਦੀਨ ਨਾਇਬ, ਨਵੀਨ ਉਲ ਹੱਕ, ਹਾਮਿਦ ਹਸਨ, ਦੌਲਤ ਜਾਦਰਾਨ, ਸ਼ਾਪੂਰ ਜਾਦਰਾਨ ਤੇ ਕੈਸ ਅਹਿਮਦ।

ਰਿਜ਼ਰਵ : ਅਫ਼ਸਰ ਜ਼ਜ਼ਈ ਤੇ ਫਰੀਦ ਅਹਿਮਦ ਮਲਿਕ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News