ਅਡਵਾਨੀ ਨੇ 34ਵਾਂ ਰਾਸ਼ਟਰੀ ਸਨੂਕਰ ਖਿਤਾਬ ਜਿੱਤਿਆ

Wednesday, Mar 11, 2020 - 09:52 PM (IST)

ਅਡਵਾਨੀ ਨੇ 34ਵਾਂ ਰਾਸ਼ਟਰੀ ਸਨੂਕਰ ਖਿਤਾਬ ਜਿੱਤਿਆ

ਅਹਿਮਦਾਬਾਦ— ਭਾਰਤ ਦੇ ਚੋਟੀ ਦੇ ਖਿਡਾਰੀ ਪੰਕਜ ਅਡਵਾਨੀ ਨੇ ਬੁੱਧਵਾਰ ਨੂੰ ਇੱਥੇ ਫਾਈਨਲ 'ਚ ਮਹਾਰਾਸ਼ਟਰ ਦੇ ਈਸ਼ਪ੍ਰੀਤ ਸਿੰਘ ਨੂੰ 7-3 ਨਾਲ ਹਰਾ ਕੇ ਰਾਸ਼ਟਰੀ 6-ਰੇਡ ਸਨੂਕਰ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ। ਅਡਵਾਨੀ ਦਾ ਇਹ ਕੁੱਲ 34ਵਾਂ ਰਾਸ਼ਟਰੀ ਖਿਤਾਬ ਹੈ। ਫਾਈਨਲ 'ਚ ਉਹ ਇਕ ਸਮੇਂ 1-3 ਨਾਲ ਪਿੱਛੇ ਚੱਲ ਰਿਹਾ ਸੀ ਪਰ 23 ਵਾਰ ਦੇ ਵਿਸ਼ਵ ਚੈਂਪੀਅਨ ਨੇ ਇਸ ਤੋਂ ਬਾਅਦ ਦਿਖਾਇਆ ਕਿ ਆਖਿਰ 'ਚ ਉਸ ਨੂੰ ਕਿਉਂ ਸਰਵਸ੍ਰੇਸ਼ਠ ਮੰਨਿਆ ਜਾਂਦਾ ਹੈ। ਪੰਜਵੇਂ ਫ੍ਰੇਸ ਤੋਂ ਬਾਅਦ ਉਸ ਨੇ ਈਸ਼ਪ੍ਰੀਤ ਨੂੰ ਕੋਈ ਮੌਕਾ ਨਹੀਂ ਦਿੱਤਾ।


author

Gurdeep Singh

Content Editor

Related News