ਅਡਵਾਨੀ ਨੇ 8ਵੀਂ ਵਾਰ ਏਸ਼ੀਆਈ ਬਿਲੀਅਰਡਸ ਖਿਤਾਬ ਜਿੱਤਿਆ

Sunday, Mar 20, 2022 - 07:59 PM (IST)

ਅਡਵਾਨੀ ਨੇ 8ਵੀਂ ਵਾਰ ਏਸ਼ੀਆਈ ਬਿਲੀਅਰਡਸ ਖਿਤਾਬ ਜਿੱਤਿਆ

ਦੋਹਾ- ਭਾਰਤੀ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਸ਼ਨੀਵਾਰ ਨੂੰ ਇੱਥੇ 19ਵੀਂ ਏਸ਼ੀਆਈ 100 ਯੂ. ਪੀ. ਬਿਲੀਅਰਡਸ ਚੈਂਪੀਅਨਸ਼ਿਪ 2022 ਦੇ ਫਾਈਨਲ ਵਿਚ ਹਮਵਤਨ ਧਰੁਵ ਸਿਤਵਾਲਾ ਨੂੰ 6 ਫ੍ਰੇਮਾਂ ਨਾਲ ਹਰਾ ਕੇ 8ਵਾਂ ਖਿਤਾਬ ਆਪਣੇ ਨਾਂ ਕੀਤਾ। ਇਹ ਅਡਵਾਨੀ ਦਾ 24ਵਾਂ ਕੌਮਾਂਤਰੀ ਅਤੇ 8ਵਾਂ ਏਸ਼ੀਆਈ ਖਿਤਾਬ ਹੈ। ਦੋ ਵਾਰ ਦੇ ਏਸ਼ੀਆਈ ਬਿਲੀਅਰਡਸ ਚੈਂਪੀਅਨ ਸਿਤਵਾਲਾ ਵਿਰੁੱਧ ਅਡਵਾਨੀ ਨੇ ਪਹਿਲਾ ਫ੍ਰੇਮ ਆਸਾਨੀ ਨਾਲ ਜਿੱਤਣ ਤੋਂ ਬਾਅਦ ਦੂਜੇ ਵਿਚ ਸੈਂਚੁਰੀ ਬ੍ਰੇਕ ਨਾਲ 2-0 ਨਾਲ ਬੜ੍ਹਤ ਬਣਾ ਲਈ।

PunjabKesari

ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਪਾਕਿ ਵਿਰੁੱਧ ਤੀਜੇ ਟੈਸਟ ਲਈ ਪਲੇਇੰਗ-11 ਦਾ ਕੀਤਾ ਐਲਾਨ
ਤੀਜੇ ਵਿਚ ਵੀ ਅਡਵਾਨੀ ਦਾ ਦਬਦਬਾ ਜਾਰੀ ਰਿਹਾ ਪਰ ਸਿਤਵਾਲਾ ਨੇ ਚੌਥੇ ਵਿਚ ਵਾਪਸੀ ਕਰਦੇ ਹੋਏ ਫਰਕ ਕੁਝ ਘੱਟ ਕੀਤਾ। ਪੰਜਵਾਂ ਫ੍ਰੇਮ ਜਿੱਤ ਕੇ ਅਡਵਾਨੀ 4-1 ਨਾਲ ਅੱਗੇ ਹੋ ਗਿਆ ਅਤੇ 6ਵੇਂ ਵਿਚ ਵੀ ਜਿੱਤ ਹਾਸਲ ਕੀਤੀ। ਸੱਤਵਾਂ ਫ੍ਰੇਮ ਸਿਤਵਾਲਾ ਦੇ ਨਾਂ ਰਿਹਾ ਪਰ ਅਡਵਾਨੀ ਨੇ ਸ਼ਾਨਦਾਰ ਬ੍ਰੇਕ ਨਾਲ ਆਪਣੇ ਵਿਰੋਧੀਆ ਨੂੰ 6-2 ਨਾਲ ਹਰਾਇਆ। ਇਸ ਤੋਂ ਪਹਿਲਾਂ ਅਡਵਾਨੀ ਨੇ ਮਿਆਂਮਾਰ ਦੇ ਪਾਕ ਸਾ ਦੀ ਸਖਤ ਚੁਣੌਤੀ ਨੂੰ ਪਾਰ ਕਰਦੇ ਹੋਏ 5-4 ਦੀ ਜਿੱਤ ਨਾਲ ਫਾਈਨਲ ਵਿਚ ਜਗ੍ਹਾ ਬਣਾਈ ਸੀ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News