ਅਦਿਤੀ ਅਸ਼ੋਕ ਸੰਯੁਕਤ 32ਵੇਂ ਸਥਾਨ ਤੋਂ ਫਿਸਲੀ

09/03/2017 8:57:08 PM

ਵੀਂ ਦਿੱਲੀ—ਭਾਰਤ ਦੀ ਅਦਿਤੀ ਅਸ਼ੋਕ ਤੀਜੇ ਦੌਰ 'ਚ 72 ਦੇ ਸਕੋਰ ਨਾਲ ਕਾਂਬਿਆ ਪੋਰਟਲੈਂਡ ਕਲਾਸਿਕ ਗੋਲਫ ਟੂਰਨਾਮੈਂਟ 'ਚ ਸੰਯੁਕਤ 32ਵੇਂ ਸਥਾਨ ਤੋਂ ਖਿਸਕ ਗਈ। ਕੱਲ ਤਕ ਸੰਯੁਕਤ 10ਵੇਂ ਸਥਾਨ 'ਤੇ ਚੱਲ ਰਹੀ ਅਦਿਤੀ ਦਾ ਕੁੱਲ ਸਕੋਰ ਪੰਜ ਅੰਡਰ ਹੈ। ਇਸ ਵਿਚਾਲੇ ਸਟੇਸੀ ਲੁਇਸ ਨੇ ਤੀਜੇ ਦੌਰ 'ਚ 6 ਅੰਡਰ ਪਾਰ 65 ਦੇ ਸ਼ਾਨਦਾਰ ਸਕੋਰ ਨਾਲ 17 ਅੰਡਰ ਦੇ ਕੁੱਲ ਸਕੋਰ ਨਾਲ ਆਪਣੀ ਬੜ੍ਹਤ ਬਰਕਰਾਰ ਰੱਖੀ ਹੈ।


Related News