ਧੋਨੀ ਨਹੀਂ, ਗਿਲਕ੍ਰਿਸਟ ਦੀ ਨਜ਼ਰ ''ਚ ਇਹ ਹੈ ਦੁਨੀਆ ਦੀ ਬੈਸਟ ਵਿਕਟਕੀਪਰ
Monday, Jun 25, 2018 - 10:04 AM (IST)

ਨਵੀਂ ਦਿੱਲੀ—ਟੀਮ ਇੰਡੀਆ ਦੇ ਵਿਕਟਕੀਪਰ-ਬੱਲੇਬਾਜ਼ ਮਹਿੰਦਰ ਸਿੰਘ ਧਨੀ ਨੂੰ ਦੁਨੀਆ ਦਾ ਸਭ ਤੋਂ ਬਿਹਤਰੀਨ ਵਿਕਟਕੀਪਰ ਮੰਨਿਆ ਜਾਂਦਾ ਹੈ। ਸਾਬਕਾ ਭਾਰਤੀ ਕਪਤਾਨ ਧੋਨੀ ਦੇ ਰਿਫਲੈਕਸੈਸ ਵਿਕਟ ਦੇ ਪਿੱਛੇ ਬਹੁਤ ਸ਼ਾਰਪ ਹੈ। ਉਨ੍ਹਾਂ ਦੀ ਗੈਰ ਪਰੰਪਰਾਗਤ ਸੋਚ ਉਨ੍ਹਾਂ ਨੇ ਸ਼ਾਨਦਾਰ ਵਿਕਟਕੀਪਰ ਸਾਬਤ ਕਰਦੀ ਹੈ। ਪਰ ਆਸਟ੍ਰੇਲੀਆ ਦੇ ਮਹਾਨ ਵਿਕਟਕੀਪਰ ਨਹੀਂ ਮੰਨਦੇ ਹਨ। ਇਸ ਆਸਟ੍ਰੇਲੀਅਨ ਦਿੱਗਜ਼ ਦਾ ਕਹਿਣਾ ਹੈ ਕਿ ਇੰਗਲੈਂਡ ਦੀ ਸਾਰਾ ਟੇਲਰ ਵਰਤਮਾਨ 'ਚ ਦੁਨੀਆ ਦੀ ਸਭ ਤੋਂ ਚੰਗੀ ਵਿਕਟਕੀਪਰ ਹੈ।
ਐਡਮ ਗਿਲਕ੍ਰਿਸਟ ਨੇ ਇੰਗਲੈਂਡ ਦੀ ਮਹਿਲਾ ਟੀਮ ਦੀ ਵਿਕਟਕੀਪਰ ਨੂੰ ਸਭ ਤੋਂ ਵਧੀਆ ਵਿਕਟਕੀਪਰ ਦੱਸਿਆ ਹੈ। ਗਿਲਕ੍ਰਿਸਟ ਨੇ ਇੰਟਰਵਿਊ ਦੇ ਦੌਰਾਨ ਇਕ ਸਵਾਲ ਦੇ ਜਵਾਬ 'ਚ ਕਿਹਾ,' ਸਾਰਾ ਟੇਲਰ ਨੂੰ ਲੇਗ ਸਾਈਡ ਸਟੰਪਿੰਗ ਦੇ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਰਿਫਲੈਕਸੈਸ ਸ਼ਾਨਦਾਰ ਹਨ।
ਆਸਟ੍ਰੇਲੀਅਨ ਦਿੱਗਜ ਐਡਮ ਗਿਲਕ੍ਰਿਸਟ ਨੇ ਕਿਹਾ,' ਲਗਭਗ ਇਕ ਹਫਤਾ ਪਹਿਲਾਂ ਮੈਂ ਟਵੀਟ ਕੀਤਾ ਸੀ ਕਿ ਮੇਲ ਜਾਂ ਫੀਮੇਲ ਹੋਵੇ, ਪਰ ਸਾਰਾ ਟੇਲਰ ਫਿਲਵਕਤ ਦੁਨੀਆ ਦੀ ਸਭ ਤੋਂ ਵਧੀਆ ਵਿਕਟਕੀਪਰ ਹੈ। ਹੁਣ ਤੁਸੀਂ ਦੇਖ ਸਕਦੇ ਹੋ ਕਿ ਉਹ ਕਿੰਨੇ ਸ਼ਾਨਦਾਰ ਵਿਕਟਕੀਪਿੰਗ ਕਰ ਰਹੀ ਹੈ।
Best in the world. @Sarah_Taylor30 https://t.co/nfJSly17Oh
— Adam Gilchrist (@gilly381) June 11, 2018
ਐਡਮ ਗਿਲਕ੍ਰਿਸਟ ਦਾ ਇਹ ਬਹੁਤ ਬੋਲਡ ਬਿਆਨ ਹੈ,ਖਾਸ ਕਰਕੇ ਇਸ ਲਈ ਕਿਉਂਕਿ ਮਹਿਲਾ ਕ੍ਰਿਕਟ 'ਚ ਹੀ ਅਲੀਸਾ ਹੀਲੀ ਨੀ ਸ਼ਾਨਦਾਰ ਵਿਕਟ ਕੀਪਰ ਮੰਨੀ ਜਾਂਦੀ ਹੈ। ਉਹ ਨਫੀਸ ਹੱਥਾਂ ਤੋਂ ਸਟਪਿੰਗ ਕਰਦੀ ਹੈ। ਉਨ੍ਹਾਂ ਦੀ ਵਿਕਟ ਕੀਪਿੰਗ 'ਚ ਖਾਸੀ ਚਤੁਰਾਈ ਹੈ। ਦੱਸ ਦਈਏ ਕਿ ਇੰਗਲੈਂਡ ਟੀਮ ਦੀ ਵਿਕਟਕੀਪਰ-ਬੱਲੇਬਾਜ਼ ਸਾਰਾ ਟੇਲਰ ਆਪਣੀ ਸ਼ਾਨਦਾਰ ਬੱਲੇਬਾਜ਼ੀ , ਫੁਰਤੀ ਦੇ ਨਾਲ ਵਿਕਟਕੀਪਿੰਗ ਦੇ ਨਾਲ-ਨਾਲ ਟੇਲਰ ਆਪਣੀ ਖੂਬਸੂਰਤੀ ਦੇ ਲਈ ਵੀ ਖਾਸੀ ਲੋਕਪ੍ਰਿਯਾ ਹੈ। ਸਾਰਾ ਟੇਲਰ ਨੂੰ ਦੁਨੀਆ ਦੀ ਖੂਬਸੂਰਤ ਮਹਿਲਾ ਕ੍ਰਿਕਟਰਸ 'ਚ ਗਿਣਿਆ ਜਾਂਦਾ ਹੈ। ਸਾਰਾ ਟੇਲਰ ਵਿਕਟਕੀਪਰ-ਬੱਲੇਬਾਜ਼ ਹੈ ਅਤੇ ਆਪਣੇ ਫ੍ਰੀ ਫਲੋਇੰਗ ਸਟ੍ਰੋਕ ਪਲੇ ਕਰਨ 'ਚ ਬਹੁਤ ਅਨੁਭਵੀ ਹੈ।