ਏਸ਼ੀਆਈ ਖੇਡਾਂ ਲਈ ਭਾਰਤ ਦੀਆਂ ਤਿਆਰੀਆਂ ’ਚ ਏ. ਸੀ. ਟੀ. ਦੀ ਖਿਤਾਬੀ ਜਿੱਤ ਅਸਲੀਅਤ ’ਚ ਮਾਇਨੇ ਰੱਖੇਗੀ : ਫੁਲਟਨ

Monday, Aug 14, 2023 - 12:00 PM (IST)

ਚੇਨਈ, (ਭਾਸ਼ਾ)– ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਕ੍ਰੇਗ ਫੁਲਟਨ ਨੇ ਕਿਹਾ ਕਿ ਅਜਿਹੇ ਸਮੇਂ ’ਚ ਜਦਕਿ ਭਾਰਤ ਦੀਆਂ ਨਜ਼ਰਾਂ ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤ ਕੇ ਪੈਰਿਸ ਓਲੰਪਿਕ 2024 ਲਈ ਖੁਦ ਕੁਆਲੀਫਾਈ ਕਰਨ ’ਤੇ ਟਿਕੀਆਂ ਹਨ, ਤਦ ਏਸ਼ੀਆਈ ਚੈਂਪੀਅਨਸ ਟਰਾਫੀ (ਏ. ਸੀ. ਟੀ.) ਦੀ ਖਿਤਾਬੀ ਜਿੱਤ ਅਸਲੀਅਤ ’ਚ ਮਾਇਨੇ ਰੱਖੇਗੀ।

ਫੁਲਟਨ ਨੇ ਕਿਹਾ, ‘‘ਫਾਈਨਲ ਹਮੇਸ਼ਾ ਅਜੀਬ ਹੁੰਦੇ ਹਨ। ਉਹ ਕਦੇ ਆਸਾਨ ਨਹੀਂ ਹੁੰਦੇ। ਇਹ ਮੈਚ ਵੀ ਸ਼ੂਟਆਊਟ ਤਕ ਜਾ ਸਕਦਾ ਸੀ। ਇਸ ਤਰ੍ਹਾਂ ਦੇ ਰੋਮਾਂਚਕ ਮੈਚ ਦਾ ਹੋਣਾ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਅਸਲੀਅਤ ’ਚ ਇਹ ਮਾਇਨੇ ਰੱਖਦਾ ਹੈ।’’

ਇਹ ਵੀ ਪੜ੍ਹੋ : WI vs IND: ਵੈਸਟਇੰਡੀਜ਼ ਨੇ ਜਿੱਤਿਆ 5ਵਾਂ T20, 7 ਸਾਲ ਬਾਅਦ ਟੀਮ ਇੰਡੀਆ ਤੋਂ ਜਿੱਤੀ T20 ਸੀਰੀਜ਼

ਉਸ ਨੇ ਕਿਹਾ,‘‘ਇਸਦੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਇਹ (ਏਸ਼ੀਆਈ ਚੈਂਪੀਅਨਸ ਟਰਾਫੀ) ਏਸ਼ੀਆਈ ਖੇਡਾਂ ਨਹੀਂ ਹੈ, ਇਸ ਲਈ ਸਾਨੂੰ ਜ਼ਿਆਦਾ ਉਤਸ਼ਾਹਿਤ ਹੋਣ ਦੀ ਲੋੜ ਨਹੀਂ ਹੈ ਪਰ ਜੇਕਰ ਤੁਸੀਂ ਮੇਰੇ ਤੋਂ ਪੁੱਛੇਗੋ ਕਿ ਏਸ਼ੀਆਈ ਖੇਡਾਂ ’ਚ ਜਿੱਤ ਦਰਜ ਕਰੋ ਤੇ ਇਸ ਫਾਈਨਲ ਨੂੰ ਹਾਰ ਜਾਓ ਤਾਂ ਮੈਂ ਨਿਸ਼ਚਿਤ ਤੌਰ ’ਤੇ ਏਸ਼ੀਆਈ ਖੇਡਾਂ ਦੀ ਜਿੱਤ ਨੂੰ ਚੁਣਾਂਗਾ।’’

ਫੁਲਟਨ ਨੇ ਕਿਹਾ,‘‘ਮਲੇਸ਼ੀਆ ਵਿਰੁੱਧ ਮੈਚ ਅਸਲੀਅਤ ’ਚ ਸ਼ਾਨਦਾਰ ਰਿਹਾ। ਇਸ ਤੋਂ ਪਹਿਲਾਂ ਜਾਪਾਨ ਵਿਰੁੱਧ ਮੈਚ ਵੀ ਉੱਚ ਪੱਧਰੀ ਰਿਹਾ ਹੈ। ਮਲੇਸ਼ੀਆ ਨੇ ਪਹਿਲੇ ਹਾਫ ’ਚ ਸ਼ਾਨਦਾਰ ਖੇਡ ਦਿਖਾਈ। ਅਸੀਂ ਵੀ ਬੁਰਾ ਨਹੀਂ ਖੇਡੇ ਪਰ ਅਸੀਂ ਸੌ ਫੀਸਦੀ ਪ੍ਰਤੀਬੱਧ ਨਹੀਂ ਦਿਸੇ ਜਿਵੇਂ ਕਿ ਅਸੀਂ ਚਾਹੁੰਦੇ ਸੀ।’’

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News