ਫੁੱਟਬਾਲਰ ਰੂਨੀ ''ਤੇ ਲੱਗਾ ਡੈਂਟਲ ਨਰਸ ਨਾਲ ਨੇੜਤਾ ਵਧਾਉਣ ਦਾ ਦੋਸ਼

Monday, Jul 08, 2019 - 11:36 AM (IST)

ਫੁੱਟਬਾਲਰ ਰੂਨੀ ''ਤੇ ਲੱਗਾ ਡੈਂਟਲ ਨਰਸ ਨਾਲ ਨੇੜਤਾ ਵਧਾਉਣ ਦਾ ਦੋਸ਼

ਜਲੰਧਰ : ਇੰਗਲੈਂਡ ਦੇ ਫੁੱਟਬਾਲਰ ਵੇਨ ਰੂਨੀ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਬੀਤੇ ਦਿਨੀਂ ਸਾਬਕਾ ਐਸਕਾਰਟ ਹੇਲਨ ਵੁਡ ਨੇ ਆਪਣੀ ਆਟੋਬਾਇਓਗ੍ਰਾਫੀ ਵਿਚ ਉਸ 'ਤੇ ਦੋਸ਼ ਲਾਏ ਸਨ। ਹੁਣ ਇਸ ਕਿਤਾਬ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਰੂਨੀ  ਨੇ ਸ਼ਾਦੀਸ਼ੁਦਾ ਜ਼ਿੰਦਗੀ ਦੌਰਾਨ ਇਕ ਡੈਂਟਲ ਨਰਸ ਨਾਲ ਵੀ ਨੇੜਲਾ ਰਿਸ਼ਤਾ ਰੱਖਿਆ ਸੀ।  ਵੁਡ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਉਹ 10 ਸਾਲਾਂ ਤੋਂ ਰੂਨੀ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਇਸ ਦੌਰਾਨ ਉਸ ਨੂੰ ਕਈ ਵਾਰ ਰੂਨੀ ਦੀਆਂ ਹਰਕਤਾਂ ਨੇੜਿਓਂ ਦੇਖਣ ਨੂੰ ਮਿਲੀਆਂ। ਇਸ ਦੌਰਾਨ ਰੂਨੀ ਮਾਨਚੈਸਟਰ ਕਲੱਬ ਵਲੋਂ ਖੇਡ ਰਿਹਾ ਸੀ। ਉਸ ਦੇ ਨਾਲ ਹੀ ਕਈ ਫੁੱਟਬਾਲਰ ਅਕਸਰ ਅਜਿਹੀਆਂ ਪਾਰਟੀਆਂ ਆਯੋਜਿਤ ਕਰਦਾ ਰਹਿੰਦਾ ਸੀ, ਜਿਸ ਵਿਚ ਮਹਿਲਾਵਾਂ ਦੀ ਭਰਮਾਰ ਹੁੰਦੀ ਸੀ। ਇਕ ਵਾਰ ਉਹ ਮੇਰੀ ਫ੍ਰੈਂਡ, ਜਿਹੜੀ ਕਿ ਇਕ ਡੈਂਟਲ ਨਰਸ ਵੀ ਸੀ, ਦੇ ਨਾਲ ਦੇਖਿਆ ਗਿਆ। ਉਦੋਂ ਪਤਾ ਲੱਗਾ ਕਿ ਰੂਨੀ ਦਾ ਇਕ ਅਜਿਹੀ ਮਹਿਲਾ ਨਾਲ ਵੀ ਰਿਸ਼ਤਾ ਸੀ, ਜਿਹੜੀ ਫੁੱਟਬਾਲਰ ਦੇ ਘਰ ਬਤੌਰ ਕਲੀਨਰ ਜਾਇਆ ਕਰਦੀ ਸੀ।

PunjabKesari

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਕ ਟੀ. ਵੀ. ਚੈਨਲ 'ਤੇ ਹੇਲਨ ਨੇ ਇਹ ਸਨਸਨੀਖੇਜ਼ ਖੁਲਾਸਾ ਕੀਤਾ ਸੀ ਕਿ ਉਹ ਤੇ ਰੂਨੀ ਕਾਫੀ ਸਮੇਂ ਤਕ ਰਿਲੇਸ਼ਨ 'ਚ ਰਹੇ। ਹੇਲਨ ਦੇ ਇਸ ਖੁਲਾਸੇ ਤੋਂ ਬਾਅਦ ਹੀ ਰੂਨੀ ਦੀ ਪਤਨੀ ਕੌਲਿਨ ਆਪਣੇ ਚਾਰ ਬੱਚਿਆਂ ਨਾਲ ਘਰ ਛੱਡ ਕੇ ਚਲੀ ਗਈ ਸੀ। ਰੂਨੀ ਬਹੁਤ ਮੁਸ਼ਕਿਲ ਨਾਲ ਦੁਬਾਰਾ ਘਰ ਜੋੜਨ ਵਿਚ ਸਫਲ ਰਿਹਾ ਹੈ ਪਰ ਹੁਣ ਦੁਬਾਰਾ  ਹੇਲਨ ਨੇ ਨਵਾਂ ਖੁਲਾਸਾ ਕਰ ਕੇ ਰੂਨੀ ਨੂੰ ਮੁਸ਼ਕਿਲ ਵਿਚ ਪਾ ਦਿੱਤਾ ਹੈ।

PunjabKesari


Related News