ICC ਦੇ ਅੰਕੜਿਆਂ ਅਨੁਸਾਰ ਦੁਨੀਆ ਭਰ ''ਚ ਕ੍ਰਿਕਟ ਮੈਚਾਂ ਦੀ ਸੰਖਿਆ ਵਧੀ

02/11/2020 7:10:01 PM

ਦੁਬਈ— ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਮੰਗਲਵਾਰ ਨੂੰ 2019 ਦੇ ਐਸੋਸੀਏਟ ਮੈਂਬਰਾਂ ਨਾਲ ਜੁੜੇ ਅੰਕੜੇ ਜਾਰੀ ਕੀਤੇ ਜੋ ਸੰਕੇਤ ਦਿੰਦੇ ਹਨ ਕਿ ਦੁਨੀਆ ਭਰ 'ਚ ਕ੍ਰਿਕਟ ਮੈਚਾਂ ਦੀ ਸੰਖਿਆ 'ਚ ਵਾਧਾ ਹੋਇਆ ਹੈ। ਆਈ. ਸੀ. ਸੀ. ਨੇ ਕਿਹਾ ਕਿ ਮੈਂਬਰ ਦੇਸ਼ਾਂ ਦੇ ਵਿਚ 2018 'ਚ ਖੇਡੇ ਗਏ ਸਾਰੇ ਟੀ-20 ਮੈਚਾਂ ਨੂੰ ਅੰਤਰਰਾਸ਼ਟਰੀ ਦਰਜਾ ਦੇਣ ਦੇ ਆਈ. ਸੀ. ਸੀ. ਬੋਰਡ ਫੈਸਲੇ ਤੇ ਇਸ ਸਵਰੂਪ 'ਚ ਗਲੋਬਲ ਰੈਂਕਿੰਗ ਸ਼ੁਰੂ ਕਰਨ ਨਾਲ ਖੇਡ 'ਤੇ ਵੱਡਾ ਅਸਰ ਪਿਆ ਹੈ। ਆਈ. ਸੀ. ਸੀ. ਦੇ ਬਿਆਨ ਦੇ ਅਨੁਸਾਰ 2018 ਦੀ ਤੁਲਨਾ 'ਚ 2019 'ਚ ਐਸੋਸੀਏਟ ਮੈਂਬਰਾਂ ਦੇ ਵਿਚ ਮਹਿਲਾ ਦੁਵੱਲੇ ਟੀ-20 ਮੈਚਾਂ 'ਚ 110 ਫੀਸਦੀ ਦਾ ਵਾਧਾ ਹੋਇਆ। ਪੁਰਸ਼ ਟੀ-20 ਮੈਚਾਂ 'ਚ 34 ਫੀਸਦੀ ਦਾ ਵਾਧਾ ਹੋਇਆ, ਜਿਸ 'ਚ 92 'ਚੋਂ 71 ਐਸੋਸੀਏਟ ਮੈਂਬਰਾਂ ਨੇ ਸਭ ਤੋਂ ਛੋਟੇ ਸਵਰੂਪ 'ਚ ਮੁਕਾਬਲੇ ਖੇਡੇ। ਰਿਲੀਜ਼ ਦੇ ਅਨੁਸਾਰ 49 ਪੁਰਸ਼ ਟੀਮਾਂ ਨੇ ਆਪਣਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਜਦਕਿ 29 ਮਹਿਲਾ ਟੀਮਾਂ ਨੇ ਇਸ ਸਵਰੂਪ 'ਚ ਡੈਬਿਊ ਕੀਤਾ।
ਆਈ. ਸੀ. ਸੀ. ਦੇ 50 ਲੱਖ ਡਾਲਰ ਤੋਂ ਜ਼ਿਆਦਾ ਦੇ ਨਿਵੇਸ਼ ਨਾਲ 2019 'ਚ 23 ਗਲੋਬਲ, ਖੇਤਰੀ ਤੇ ਉਪ ਖੇਤਰੀ ਟੂਰਨਾਮੈਂਟਾਂ ਦਾ ਆਯੋਜਨ ਕੀਤਾ ਗਿਆ, ਜਿਸ 'ਚ 40 ਮੈਂਬਰਾਂ ਨੇ ਹਿੱਸਾ ਲਿਆ ਤੇ ਇਸ ਨਾਲ ਖੇਡ ਦੀ ਪ੍ਰਗਤੀ 'ਚ ਮਦਦ ਮਿਲੀ। ਇਨ੍ਹਾਂ ਟੂਰਨਾਮੈਂਟਾਂ ਦੇ ਕਾਰਨ ਐਸੋਸੀਏਟ ਮੈਂਬਰ 2020 'ਚ ਆਪਣਾ ਪਹਿਲਾ ਆਈ. ਸੀ. ਸੀ. ਵਿਸ਼ਵ ਕੱਪ ਖੇਡੇਗੀ, ਜਦਕਿ ਹਾਲ 'ਚ ਖਤਮ ਅੰਡਰ-19 ਵਿਸ਼ਵ ਕੱਪ 'ਚ ਜਾਪਾਨ ਤੇ ਨਾਈਜ਼ੀਰੀਆ ਨੇ ਹਿੱਸਾ ਲਿਆ। ਇਤਿਹਾਸ ਰਚਣ ਵਾਲਾ ਥਾਈਲੈਂਡ ਇਸ ਮਹੀਨੇ ਆਸਟਰੇਲੀਆ 'ਚ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ 'ਚ ਹਿੱਸਾ ਲਵੇਗਾ। ਇਸ ਤੋਂ ਇਲਾਵਾ 2020 'ਚ ਹੋਰ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਵਾਲੀ 11 ਐਸੋਸੀਏਟ ਮੈਂਬਰਾਂ ਦੀਆਂ ਟੀਮਾਂ 10 ਅਲੱਗ-ਅਲੱਗ ਦੇਸ਼ਾਂ ਤੋਂ ਹਨ ਜਿਸ ਨਾਲ ਪਤਾ ਚੱਲਦਾ ਹੈ ਕਿ ਖੇਡ 'ਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ 99 ਐਸੋਸੀਏਟ ਦੇਸ਼ਾਂ ਦੇ ਖਿਡਾਰੀਆਂ ਨੇ ਟੀ-20 ਅੰਤਰਰਾਸ਼ਟਰੀ ਰੈਂਕਿੰਗ 'ਚ ਜਗ੍ਹਾ ਬਣਾਈ ਹੈ। ਦਸੰਬਰ 2019 ਦੀ ਰੈਂਕਿੰਗ 'ਚ 25 ਪੁਰਸ਼ ਤੇ 23 ਮਹਿਲਾ ਬੱਲੇਬਾਜ਼ ਜਦਕਿ 30 ਪੁਰਸ਼ ਤੇ 21 ਮਹਿਲਾ ਗੇਂਦਬਾਜ਼ ਚੋਟੀ 100 'ਚ ਸ਼ਾਮਲ ਸਨ।


Gurdeep Singh

Content Editor

Related News