ਅਭਿਮਨਿਊ ਨੇ ਰੋਕਿਆ ਮਿਨ੍ਹ ਟ੍ਰਾਨ ਦਾ ਜੇਤੂ ਰੱਥ

Sunday, Jan 06, 2019 - 10:11 PM (IST)

ਅਭਿਮਨਿਊ ਨੇ ਰੋਕਿਆ ਮਿਨ੍ਹ ਟ੍ਰਾਨ ਦਾ ਜੇਤੂ ਰੱਥ

ਮੁੰਬਈ (ਨਿਕਲੇਸ਼ ਜੈਨ)- ਮੁੰਬਈ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ ਸਭ ਤੋਂ ਅੱਗੇ ਚੱਲ ਰਹੇ ਵੀਅਤਨਾਮ ਦੇ ਗ੍ਰੈਂਡ ਮਾਸਟਰ ਮਿਨ੍ਹ ਟ੍ਰਾਨ ਨੂੰ ਭਾਰਤ ਦੇ ਗ੍ਰੈਂਡ ਮਾਸਟਰ ਤੇ ਵਿਸ਼ਵ ਜੂਨੀਅਰ ਸ਼ਤਰੰਜ ਉਪ ਜੇਤੂ ਅਭਿਮਨਿਊ ਪੌਰਾਣਿਕ ਨੇ ਹਰਾਉਂਦਿਆਂ ਉਸਦੇ ਜੇਤੂ ਰੱਥ ਨੂੰ ਰੋਕ ਦਿੱਤਾ। ਇਸਦੇ ਨਾਲ ਹੀ ਚੈਂਪੀਅਨਸ਼ਿਪ ਇਕ ਵਾਰ ਫਿਰ ਖੁੱਲ੍ਹ ਗਈ। ਅਜਿਹੇ ਵਿਚ ਹੁਣ ਅਭਿਮਨਿਊ ਸਮੇਤ ਕੋਈ ਹੋਰ ਖਿਡਾਰੀ ਵੀ ਜੇਤੂ ਬਣ ਸਕਦਾ ਹੈ।
ਅੱਜ ਜਦੋਂ ਮੁਕਾਬਲੇ ਸ਼ੁਰੂ ਹੋਏ ਤਾਂ ਮਿਨ੍ਹ 6.5 ਅੰਕਾਂ ਨਾਲ ਸਿੰਗਲ ਬੜ੍ਹਤ 'ਤੇ ਸੀ ਤੇ ਅਭਿਮਨਿਊ ਸਮੇਤ 6 ਹੋਰ ਖਿਡਾਰੀ 5.5 ਅੰਕਾਂ 'ਤੇ ਖੇਡ ਰਹੇ ਸਨ। ਅਭਿਮਨਿਊ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ 26 ਚਾਲਾਂ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ।
ਚੌਥੇ ਟੇਬਲ 'ਤੇ ਹੋਏ ਇਕ ਹੋਰ ਮਹੱਤਵਪੂਰਨ ਮੁਕਾਬਲੇ ਵਿਚ ਭਾਰਤ ਦੇ ਗੁਕੇਸ਼ ਡੀ ਨੇ  ਆਸਟਰੀਆ ਦੇ ਗਜੇਕ ਰਡਸਲਾਵ ਨੂੰ ਹਰਾਉਂਦਿਆਂ ਸਾਂਝੀ ਬੜ੍ਹਤ ਵਿਚ ਨਾਮ ਸ਼ਾਮਲ ਕਰਵਾ ਲਿਆ। ਰਾਊਂਡ 8 ਤੋਂ ਬਾਅਦ ਵੀਅਤਨਾਮ ਦਾ ਟ੍ਰਾਨ ਮਿਨ੍ਹ, ਭਾਰਤ ਦਾ ਅਭਿਮਨਿਊ ਪੌਰਾਣਿਕ ਤੇ ਗੁਕੇਸ਼ ਡੀ 6.5 ਅੰਕ ਲੈ ਕੇ ਸਾਂਝੀ ਬੜ੍ਹਤ 'ਤੇ ਹਨ।


Related News