ਅਭੈ ਨੇ ਏਸ਼ੀਅਨ ਡਬਲਜ਼ ਸਕੁਐਸ਼ ਚੈਂਪੀਅਨਸ਼ਿਪ ''ਚ ਜਿੱਤੇ ਦੋ ਸੋਨ ਤਗਮੇ

Sunday, Jul 07, 2024 - 05:04 PM (IST)

ਅਭੈ ਨੇ ਏਸ਼ੀਅਨ ਡਬਲਜ਼ ਸਕੁਐਸ਼ ਚੈਂਪੀਅਨਸ਼ਿਪ ''ਚ ਜਿੱਤੇ ਦੋ ਸੋਨ ਤਗਮੇ

ਜੋਹਰ (ਮਲੇਸ਼ੀਆ),(ਭਾਸ਼ਾ) ਪ੍ਰਤਿਭਾਸ਼ਾਲੀ ਸਕੁਐਸ਼ ਖਿਡਾਰੀ ਅਭੈ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇੱਥੇ ਏਸ਼ੀਅਨ ਡਬਲਜ਼ ਸਕੁਐਸ਼ ਚੈਂਪੀਅਨਸ਼ਿਪ 'ਚ ਦੋ ਸੋਨ ਤਗਮੇ ਜਿੱਤੇ। ਏਸ਼ੀਆਈ ਖੇਡਾਂ ਦੀ ਟੀਮ ਚੈਂਪੀਅਨਸ਼ਿਪ ਦੇ ਸੋਨ ਤਮਗਾ ਜੇਤੂ ਅਭੈ ਨੇ ਵੇਲਾਵਨ ਸੇਂਥਿਲਕੁਮਾਰ ਨਾਲ ਮਿਲ ਕੇ ਪੁਰਸ਼ ਡਬਲਜ਼ ਦਾ ਖਿਤਾਬ ਜਿੱਤਿਆ। ਇਸ ਤੋਂ ਬਾਅਦ ਅਭੈ ਨੇ ਤਜਰਬੇਕਾਰ ਜੋਸ਼ਨਾ ਚਿਨੱਪਾ ਨਾਲ ਮਿਲ ਕੇ ਮਿਕਸਡ ਡਬਲਜ਼ ਦਾ ਫਾਈਨਲ ਜਿੱਤਿਆ।

ਅਭੈ ਅਤੇ ਵੇਲਾਵਨ ਦੀ ਸਿਖਰਲਾ ਦਰਜਾ ਪ੍ਰਾਪਤ ਜੋੜੀ ਨੇ ਪੁਰਸ਼ ਡਬਲਜ਼ ਫਾਈਨਲ ਵਿੱਚ ਓਂਗ ਸਾਈ ਹੰਗ ਅਤੇ ਸਿਆਫਿਕ ਕਮਲ ਦੀ ਦੂਜਾ ਦਰਜਾ ਪ੍ਰਾਪਤ ਮਲੇਸ਼ੀਆ ਦੀ ਜੋੜੀ ਨੂੰ 11-4, 11-5 ਨਾਲ ਹਰਾਇਆ। ਇਸ ਤੋਂ ਬਾਅਦ ਅਭੈ ਅਤੇ ਜੋਸ਼ਨਾ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੇ ਮਿਕਸਡ ਡਬਲਜ਼ ਫਾਈਨਲ ਵਿੱਚ ਟੋਂਗ ਸੇਜ਼ ਵਿੰਗ ਅਤੇ ਟੈਂਗ ਮਿੰਗ ਹੋਂਗ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੂੰ 11-8, 10-11, 11-5 ਨਾਲ ਹਰਾਇਆ।
 
ਵੇਲਾਵਨ ਨੇ ਇੱਕ ਰੀਲੀਜ਼ ਵਿੱਚ ਕਿਹਾ, “ਮੈਂ ਅਭੈ ਲਈ ਬਹੁਤ ਖੁਸ਼ ਹਾਂ ਜਿਸ ਨੇ ਇਸ ਹਫ਼ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਸਾਨੂੰ ਪੂਰਾ ਭਰੋਸਾ ਸੀ ਅਤੇ ਅਸੀਂ ਸੁਧਾਰ ਕਰਦੇ ਰਹੇ। ਇਸ ਸਾਲ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਜੋਸ਼ਨਾ ਨੇ ਕਿਹਾ, “ਭਾਰਤ ਲਈ ਦੁਬਾਰਾ ਖੇਡਣਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ ਮੈਂ ਗੋਡੇ ਦੀ ਸਰਜਰੀ ਕਾਰਨ ਪਿਛਲੇ ਪੰਜ ਮਹੀਨਿਆਂ ਤੋਂ ਖੇਡ ਤੋਂ ਦੂਰ ਸੀ। ਇਹ ਡਬਲਜ਼ ਤੋਂ ਵਾਪਸੀ ਕਰਨ ਦਾ ਚੰਗਾ ਮੌਕਾ ਸੀ ਤਾਂ ਜੋ ਮੈਂ ਪੀਐਸਏ ਟੂਰ 'ਤੇ ਵਾਪਸ ਆ ਸਕਾਂ। 
 


author

Tarsem Singh

Content Editor

Related News