ਭਾਰਤ ਖਿਲਾਫ ਫਿੰਚ ਨੇ ਖੇਡੀ ਰਿਕਾਰਡ ਵਨ-ਡੇ ਪਾਰੀ, ਤੋੜਿਆ ਗਿਲਕ੍ਰਿਸਟ ਦਾ ਵੱਡਾ ਰਿਕਾਰਡ

01/15/2020 11:11:07 AM

ਸਪੋਰਟਸ ਡੈਸਕ— ਭਾਰਤ ਤੇ ਆਸਟਰੇਲੀਆ ਵਿਚਾਲੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਪਹਿਲੇ ਮੈਚ 'ਚ ਆਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਆਸਟਰੇਲੀਆ ਨੇ ਇਸ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਆਸਟਰੇਲੀਆਈ ਕਪਤਾਨ ਐਰੋਨ ਫਿੰਚ ਨੇ ਭਾਰਤੀ ਟੀਮ ਖਿਲਾਫ ਇਸ ਮੁਕਾਬਲੇ 'ਚ ਸੈਂਕੜਾ ਲਾ ਕੇ ਸਾਬਕਾ ਆਸਟਰੇਲੀਆਈ ਦਿੱਗਜ ਐਡਮ ਗਿਲਕ੍ਰਿਸਟ ਦਾ ਇਕ ਵੱਡਾ ਰਿਕਾਰਡ ਤੋੜ ਦਿੱਤਾ। ਐਰੋਨ ਨੇ ਆਪਣੇ ਵਨ-ਡੇ ਕਰੀਅਰ ਦਾ 17ਵਾਂ ਸੈਂਕੜਾ ਲਾਇਆ ਅਤੇ ਉਨ੍ਹਾਂ ਨੇ ਐਡਮ ਗਿਲਕ੍ਰਿਸਟ ਨੂੰ ਪਿੱਛੇ ਛੱਡ ਦਿੱਤਾ ਹੈ ਜਿਨ੍ਹਾਂ ਨੇ 16 ਸੈਂਕੜੇ ਲਗਾਏ ਸਨ। ਫਿੰਚ ਨੇ ਇਸ ਤੋਂ ਇਲਾਵਾ ਭਾਰਤ ਖਿਲਾਫ ਓਪਨਿੰਗ ਪਾਰਟਨਰਸ਼ਿਪ ਦਾ ਵੀ ਇਕ ਵੱਡਾ ਰਿਕਾਰਡ ਆਪਣੇ ਨਾਂ ਦਰਜ ਕੀਤਾ ਹੈ। ਵੇਖੋ ਰਿਕਾਰਡ-PunjabKesari
ਵਨ ਡੇ 'ਚ ਸਭ ਤੋਂ ਵੱਧ ਸੈਂਕੜੇ (ਆਸਟਰੇਲੀਆ)
30 ਰਿਕੀ ਪੋਂਟਿੰਗ
18 ਡੇਵਿਡ ਵਾਰਨਰ
18 ਮਾਰਕ ਵਾ
17 ਆਰੋਨ ਫਿੰਚ
16 ਐਡਮ ਗਿਲਕ੍ਰਿਸਟ

ਅਕਤੂਬਰ 2013 ਤੋਂ ਬਾਅਦ ਟੀਮ ਇੰਡਿਆ ਖਿਲਾਫ 100+ ਓਪਨਿੰਗ ਪਾਰਟਨਰਸ਼ਿਪ
110 ਐਰੋਨ ਫਿੰਚ - ਪੀ ਹਿਊਜੇਸ, ਪੁਣੇ 2013
231 ਐਰੋਨ ਫਿੰਚ - ਡੇਵਿਡ ਵਾਰਨਰ, ਬੈਂਗਲੁਰੂ 2017
193 ਐਰੋਨ ਫਿੰਚ - ਉਸਮਾਨ ਖਵਾਜਾ, ਰਾਂਚੀ 2019
249* ਐਰੋਨ ਫਿੰਚ - ਡੇਵਿਡ ਵਾਰਨਰ, ਮੁੰਬਈ ਬੀ. ਐੱਸ 2020
( ਫਿੰਚ ਹਰ ਵਾਰ ਟੀਮ ਇੰਡੀਆ ਖਿਲਾਫ ਸਲਾਮੀ ਬੱਲੇਬਾਜ਼ੀ 'ਤੇ 100+ ਦੌੜਾਂ ਦੀ ਪਾਰਟਨਰਸ਼ਿਪ ਕਰ ਰਹੇ ਹਨ)


Related News