‘ਆਪ’ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਹੰਸਰਾਜ ਬੈਡਮਿੰਟਨ ਸਟੇਡੀਅਮ ਨੂੰ ਦਿੱਤੀ 15.60 ਲੱਖ ਦੀ ਗ੍ਰਾਂਟ
Wednesday, Jan 10, 2024 - 03:05 PM (IST)
ਜਲੰਧਰ (ਰਾਹੁਲ)–ਕ੍ਰਿਕਟਰ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਆਪਣੇ ਐੱਮ. ਪੀ. ਲੈੱਡ ਫੰਡ ਵਿਚੋਂ 15.60 ਲੱਖ ਰੁਪਏ ਦੀ ਗ੍ਰਾਂਟ ਰਾਏਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਚ ਬਣ ਰਹੇ ਜਿਮਨੇਜ਼ੀਅਮ ਵਾਸਤੇ ਨਵੀਂ ਆਧੁਨਿਕ ਮਸ਼ੀਨਰੀ ਖਰੀਦਣ ਲਈ ਦਿੱਤੀ ਹੈ। ਇਸ ਸਬੰਧੀ ਚਿੱਠੀ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਡਿਸਟ੍ਰਿਕਟ ਬੈਡਮਿੰਟਨ ਐਸੋਸੀਏਸ਼ਨ (ਡੀ. ਬੀ. ਏ.) ਨੂੰ ਸੌਂਪੀ ਹੈ। ਡੀ. ਬੀ. ਏ. ਕੋਲ ਨਵੀਂ ਮਸ਼ੀਨਰੀ ਖਰੀਦਣ ਲਈ ਫੰਡ ਦੀ ਘਾਟ ਸੀ। ਇਸ ਸਬੰਧ ਵਿਚ ਰਾਜ ਸਭਾ ਮੈਂਬਰ ਹਰਭਜਨ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਗ੍ਰਾਂਟ ਲਈ ਅਪੀਲ ਕੀਤੀ ਗਈ ਸੀ।
ਇਹ ਵੀ ਪੜ੍ਹੋ- ਸਿੰਧੂ ਤੇ ਪ੍ਰਣਯ ਕਰਨਗੇ ਬੈਡਮਿੰਟਨ ਏਸ਼ੀਆ ਟੀਮ ਚੈਂਪਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ
ਵਰਣਨਯੋਗ ਹੈ ਕਿ ਹਰਭਜਨ ਸਿੰਘ ਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਨਾਲ ਪੁਰਾਣਾ ਨਾਤਾ ਹੈ। ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿਚ ਉਹ ਇਥੇ ਬੈਡਮਿੰਟਨ ਖੇਡਣ ਅਤੇ ਫਿਟਨੈੱਸ ਟ੍ਰੇਨਿੰਗ ਲਈ ਆਉਂਦੇ ਸਨ। ਇਸ ਗ੍ਰਾਂਟ ਨਾਲ ਸਟੇਡੀਅਮ ਦੇ ਨਵੇਂ ਜਿਮ ਵਿਚ ਵਿਸ਼ਵ ਪੱਧਰੀ ਜਿਮਨੇਜ਼ੀਅਮ ਉਪਕਰਨ ਲਾਏ ਜਾਣਗੇ, ਜਿਨ੍ਹਾਂ ਵਿਚ ਟ੍ਰੈਡਮਿਲ, ਕਰਾਸ ਟ੍ਰੇਨਰ, ਸਾਈਕਲ, ਕੇਬਲ ਕਰਾਸ ਅਤੇ ਵੱਖ-ਵੱਖ ਤਰ੍ਹਾਂ ਦੀ ਮਸ਼ੀਨਰੀ ਸ਼ਾਮਲ ਹੋਵੇਗੀ।
ਇਹ ਵੀ ਪੜ੍ਹੋ- ਜਮਾਲ ਨੇ ਪਾਕਿਸਤਾਨ ਨੂੰ ਦਿਵਾਈ ਬੜ੍ਹਤ ਪਰ ਆਸਟ੍ਰੇਲੀਆ ਦੀ ਜ਼ੋਰਦਾਰ ਵਾਪਸੀ
ਡੀ. ਬੀ. ਏ. ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਆਈ. ਏ. ਐੱਸ. ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਹ ਗ੍ਰਾਂਟ ਦਿਵਾਉਣ ਵਿਚ ਉਨ੍ਹਾਂ ਦੀ ਕਾਫੀ ਸਹਾਇਤਾ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।