ਆਕ੍ਰਿਤੀ ਦਹੀਆ ਨੇ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਜਿੱਤਿਆ ਚਾਂਦੀ ਤਮਗਾ

Wednesday, Feb 11, 2026 - 11:03 AM (IST)

ਆਕ੍ਰਿਤੀ ਦਹੀਆ ਨੇ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਜਿੱਤਿਆ ਚਾਂਦੀ ਤਮਗਾ

ਨਵੀਂ ਦਿੱਲੀ– ਭਾਰਤ ਦੀ ਆਕ੍ਰਿਤੀ ਦਹੀਆ ਨੇ ਮੰਗਲਵਾਰ ਨੂੰ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਮਹਿਲਾਵਾਂ ਦੀ ਵਿਅਕਤੀਗਤ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਮੁਕਾਬਲੇ ’ਚ ਚਾਂਦੀ ਤਮਗਾ ਜਿੱਤਿਆ।

24 ਸਾਲਾ ਨਿਸ਼ਾਨੇਬਾਜ਼ ਨੇ ਨੀਲਿੰਗ, ਪ੍ਰੋਨ ਅਤੇ ਸਟੈਂਡਿੰਗ ਰਾਊਂਡ ਤੋਂ ਬਾਅਦ ਕੁੱਲ 354.2 ਦਾ ਸਕੋਰ ਕੀਤਾ। ਕਜ਼ਾਕਿਸਤਾਨ ਦੀ ਸਿਰਫ 18 ਸਾਲ ਦੀ ਸੋਫੀਆ ਸ਼ੁਲਜੇਨਕੋ ਨੇ 358.2 ਦੇ ਵਿਸ਼ਵ ਰਿਕਾਰਡ ਸਕੋਰ ਦੇ ਨਾਲ ਸੋਨ ਤਮਗਾ ਜਿੱਤਿਆ, ਜਦਕਿ ਦੋ ਵਾਰ ਦੀ ਓਲੰਪੀਅਨ ਭਾਰਤ ਦੀ ਅੰਜੁਮ ਮੌਦਗਿਲ ਨੇ 340.4 ਦੇ ਸਕੋਰ ਨਾਲ ਕਾਂਸੀ ਤਮਗਾ ਆਪਣੇ ਨਾਂ ਕੀਤਾ। ਇਕ ਹੋਰ ਭਾਰਤੀ ਨਿਸ਼ਾਨੇਬਾਜ਼ ਆਸ਼ੀ ਚੌਕਸੇ ਪੋਡੀਅਮ ਫਿਨਿਸ਼ ਕਰਨ ਤੋਂ ਖੁੰਝ ਗਈ ਅਤੇ ਕੁੱਲ 330.9 ਦੇ ਨਾਲ ਚੌਥੇ ਸਥਾਨ ’ਤੇ ਰਹੀ।

ਇਸ ਤੋਂ ਪਹਿਲਾਂ, ਮੌਦਗਿਲ, ਚੌਕਸੇ ਅਤੇ ਦਹੀਆ ਨੇ ਮਿਲ ਕੇ ਟੀਮ ਮੁਕਾਬਲੇ ’ਚ ਚਾਂਦੀ ਤਮਗਾ ਜਿੱਤਿਆ।

ਚੈਂਪੀਅਨਸ਼ਿਪ ’ਚ ਭਾਰਤ ਦੇ ਤਮਗਿਆਂ ਦੀ ਗਿਣਤੀ 18 ਹੋ ਗਈ ਹੈ, ਜਿਸ ’ਚ 8 ਸੋਨ, 6 ਚਾਂਦੀ ਅਤੇ 4 ਕਾਂਸੀ ਤਮਗੇ ਸ਼ਾਮਲ ਹਨ।


author

Tarsem Singh

Content Editor

Related News