ਵਰਲਡ ਕਰਲਿੰਗ ਫਾਈਨਲ ’ਚ ਸਵੀਡਨ ਨੇ 9-6 ਨਾਲ ਕੈਨੇਡਾ ਨੂੰ ਹਰਾਇਆ
Sunday, Apr 05, 2026 - 08:45 PM (IST)
ਵੈਨਕੂਵਰ, (ਮਲਕੀਤ ਸਿੰਘ)– ਮੈਨਜ਼ ਵਰਲਡ ਕਰਲਿੰਗ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿੱਚ ਕੈਨੇਡਾ ਨੂੰ ਸਵੀਡਨ ਵੱਲੋਂ 9-6 ਨਾਲ ਹਰਾ ਦਿੱਤਾ ਗਿਆ ਹੈ, ਜਿਸ ਨਾਲ ਕੈਨੇਡਾ ਦੀ ਖਿਤਾਬੀ ਉਡੀਕ ਹੋਰ ਲੰਬੀ ਹੋ ਗਈ ਹੈ।
ਜਾਣਕਾਰੀ ਅਨੁਸਾਰ, ਸਵੀਡਨ ਦੇ ਨਿਕਲਾਸ ਐਡਿਨ ਨੇ ਕੈਨੇਡਾ ਦੇ ਮੈੱਟ ਡਨਸਟੋਨ ਨੂੰ ਹਰਾ ਕੇ ਇੱਕ ਹੋਰ ਵਰਲਡ ਕਰਲਿੰਗ ਖਿਤਾਬ ਆਪਣੇ ਨਾਮ ਕਰ ਲਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਹਾਰ ਨਾਲ ਕੈਨੇਡਾ ਦੀ ਮੈਨਜ਼ ਵਰਲਡ ਕਰਲਿੰਗ ਚੈਂਪੀਅਨਸ਼ਿਪ ਵਿੱਚ ਖਿਤਾਬ ਜਿੱਤਣ ਦੀ ਲੰਬੇ ਸਮੇਂ ਤੋਂ ਚੱਲ ਰਹੀ ਉਡੀਕ ਹੁਣ 9 ਸਾਲ ਤੱਕ ਪਹੁੰਚ ਗਈ ਹੈ।
