ਅਰਾਮਕੋ ਗੋਲਫ ਚੈਂਪੀਅਨਸ਼ਿਪ : ਅਦਿੱਤੀ ਟਾਪ-20 ’ਚ, ਪ੍ਰਣਵੀ ਤੇ ਅਵਨੀ ਦਾ ਖਰਾਬ ਪ੍ਰਦਰਸ਼ਨ
Monday, Apr 06, 2026 - 10:58 AM (IST)
ਲਾਸ ਵੇਗਾਸ– ਭਾਰਤ ਦੀ ਅਦਿੱਤੀ ਅਸ਼ੋਕ ਤੀਜੇ ਦੌਰ ’ਚ ਚਾਰ ਓਵਰ 76 ਦੇ ਖਰਾਬ ਪ੍ਰਦਰਸ਼ਨ ਦੇ ਨਾਲ ਇੱਥੇ ਅਰਾਮਕੋ ਗੋਲਫ ਚੈਂਪੀਅਨਸ਼ਿਪ ’ਚ ਸਾਂਝੇ ਤੌਰ ’ਤੇ 20ਵੇਂ ਸਥਾਨ ’ਤੇ ਖਿਸਕ ਗਈ। 3 ਦੌਰ ਤੋਂ ਬਾਅਦ ਅਦਿੱਤੀ ਦਾ ਕੁੱਲ ਸਕੋਰ 5 ਓਵਰ ਹੈ। ਪ੍ਰਤੀਯੋਗਿਤਾ ’ਚ ਹਿੱਸਾ ਲੈ ਰਹੀਆਂ ਹੋਰ ਭਾਰਤੀ ਖਿਡਾਰਨਾਂ ’ਚ ਪ੍ਰਣਵੀ ਉਰਸ ਨੇ ਤੀਜੇ ਦੌਰ ’ਚ 6 ਓਵਰ 78 ਜਦਕਿ ਅਵਨੀ ਪ੍ਰਸ਼ਾਂਤ ਨੇ 9 ਓਵਰ 81 ਦਾ ਸਕੋਰ ਬਣਾਇਆ। ਪ੍ਰਣਵੀ ਦਾ ਕੁੱਲ ਸਕੋਰ 13 ਓਵਰ ਜਦਕਿ ਅਵਨੀ ਦਾ 16 ਓਵਰ ਹੈ।
ਦੋਵੇਂ ਕ੍ਰਮਵਾਰ ਸਾਂਝੇ 69ਵੇਂ ਤੇ ਸਾਂਝੇ 73ਵੇਂ ਸਥਾਨ ’ਤੇ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਦੀਕਸ਼ਾ ਡਾਗਰ ਕੱਟ ਹਾਸਲ ਕਰਨ ’ਚ ਅਸਫਲ ਰਹੀ ਸੀ। ਅਮਰੀਕਾ ਦੀ ਲਾਰਨ ਕਾਫਲਿਨ ਨੇ ਤੀਜੇ ਦੌਰ ’ਚ ਇਕ ਓਵਰ 73 ਦੇ ਸਕੋਰ ਤੋਂ ਕੁੱਲ 7 ਅੰਡਰ ਦੇ ਸਕੋਰ ਦੇ ਨਾਲ ਬੜ੍ਹਤ ਬਰਕਰਾਰ ਰੱਖੀ ਹੈ।
