ਚਾਹਲ ਨੇ ਸੁਣਾਇਆ ਖ਼ੌਫ਼ਨਾਕ ਕਿੱਸਾ- ਜਦੋਂ ਇਕ ਕ੍ਰਿਕਟਰ ਨੇ ਉਨ੍ਹਾਂ ਨੂੰ 15ਵੀਂ ਮੰਜ਼ਿਲ ਦੀ ਬਾਲਕਨੀ 'ਤੇ ਲਟਕਾ ਦਿੱਤਾ

Friday, Apr 08, 2022 - 05:16 PM (IST)

ਚਾਹਲ ਨੇ ਸੁਣਾਇਆ ਖ਼ੌਫ਼ਨਾਕ ਕਿੱਸਾ- ਜਦੋਂ ਇਕ ਕ੍ਰਿਕਟਰ ਨੇ ਉਨ੍ਹਾਂ ਨੂੰ 15ਵੀਂ ਮੰਜ਼ਿਲ ਦੀ ਬਾਲਕਨੀ 'ਤੇ ਲਟਕਾ ਦਿੱਤਾ

ਸਪੋਰਟਸ ਡੈਸਕ- ਰਾਜਸਥਾਨ ਰਾਇਲਜ਼ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਵੀਡੀਓ ਚੈਟ ਦੇ ਦੌਰਾਨ ਖ਼ੁਲਾਸਾ ਕੀਤਾ ਹੈ ਕਿ ਇਕ ਵਾਰ ਉਸ ਨੂੰ 15ਵੀਂ ਮੰਜ਼ਿਲ 'ਤੇ ਲਟਕਾ ਦਿੱਤਾ ਗਿਆ ਸੀ। ਰਵੀਚੰਦਰਨ ਅਸ਼ਵਿਨ ਤੇ ਕਰੁਣ ਨਾਇਰ ਦੇ ਨਾਲ ਚਾਹਲ ਨੇ ਇਹ ਕਿੱਸਾ ਸ਼ੇਅਰ ਕਰਦੇ ਹੋਏ ਕਿਹਾ ਕਿ ਮੈਂ ਕਦੀ ਇਸ ਕਿੱਸੇ ਦੇ ਬਾਰੇ ਖੁਲਾਸਾ ਨਹੀਂ ਕੀਤਾ ਪਰ ਅੱਜ ਮੈਂ ਸਾਰਿਆਂ ਨੂੰ ਦਸ ਰਿਹਾ ਹਾਂ। 

ਇਹ ਵੀ ਪੜ੍ਹੋ : IPL 2022 : ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ 'ਤੇ ਲੱਗਾ ਭਾਰੀ ਜੁਰਮਾਨਾ, ਇਹ ਰਹੀ ਵੱਡੀ ਵਜ੍ਹਾ

ਸਾਲ 2013 'ਚ ਜਦੋਂ ਮੈਂ ਮੁੰਬਈ ਇੰਡੀਅਨਜ਼ 'ਚ ਸੀ ਤਾਂ ਸਾਡਾ ਮੈਚ ਬੈਂਗਲੁਰੂ 'ਚ ਸੀ। ਮੈਚ ਦੇ ਬਾਅਦ ਸਾਰੇ ਖਿਡਾਰੀ ਇਕ ਦੂਜੇ ਨੂੰ ਮਿਲੇ। ਇਸ ਦੌਰਾਨ ਇਕ ਖਿਡਾਰੀ ਸੀ ਜਿਸ ਨੇ ਕਾਫ਼ੀ ਪੀਤੀ ਹੋਈ ਸੀ। ਮੈਂ ਉਨ੍ਹਾਂ ਦਾ ਨਾਂ ਨਹੀਂ ਲੈਣਾ ਚਾਹਾਂਗਾ। ਉਨ੍ਹਾਂ ਨੇ ਮੈਨੂੰ ਬੁਲਾਇਆ ਕਿਉਂਕਿ ਕਾਫ਼ੀ ਸਮੇਂ ਤੋਂ ਉਹ ਮੈਨੂੰ ਦੇਖ ਰਹੇ ਸਨ। ਮੈਂ ਉਨ੍ਹਾਂ ਕੋਲ ਗਿਆ ਤਾਂ ਉਨ੍ਹਾਂ ਨੇ ਮੈਨੂੰ ਬਾਲਕਨੀ 'ਤੇ ਲਟਕਾ ਦਿੱਤਾ।

ਚਾਹਲ ਨੇ ਇਸ ਕਿੱਸੇ ਨੂੰ ਜਾਰੀ ਰੱਖਿਆ ਤੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਮੈਨੂੰ 15ਵੀਂ ਮੰਜ਼ਿਲ ਤੋਂ ਲਟਕਾ ਦਿੱਤਾ। ਉਸ ਸਮੇਂ ਉੱਥੇ ਕਾਫ਼ੀ ਲੋਕ ਸਨ। ਉਹ ਮੇਰੇ ਕੋਲ ਆਏ ਤੇ ਸਥਿਤੀ ਨੂੰ ਸੰਭਾਲਿਆ । ਮੈਂ ਬੇਹੋਸ਼ ਸੀ। ਮੈਨੂੰ ਪਾਣੀ ਪਿਲਾਇਆ ਗਿਆ। ਇਸ ਸਦਮੇ ਤੋਂ ਮੈਨੂੰ ਉੱਭਰਨ ਲਈ ਸਮਾਂ ਲੱਗਾ। ਜੇਕਰ ਉੱਥੇ ਕੁਝ ਗ਼ਲਤ ਹੋ ਜਾਂਦਾ ਤਾਂ ਮੈਂ ਹੇਠਾਂ ਡਿੱਗ ਜਾਂਦਾ। 

ਇਹ ਵੀ ਪੜ੍ਹੋ : IPL 2022 : ਜਿੱਤ ਦੇ ਬਾਅਦ ਕਵਿੰਟਨ ਡੀ ਕਾਕ ਨੇ ਕਿਹਾ- ਇਸ ਖਿਡਾਰੀ ਨੇ ਕੰਮ ਆਸਾਨ ਕਰ ਦਿੱਤਾ

ਚਾਹਲ ਹੁਣ ਲਖਨਊ ਸੁਪਰ ਜਾਇੰਟਸ ਦੇ ਖ਼ਿਲਾਫ਼ 10 ਅਪ੍ਰੈਲ ਨੂੰ ਹੋਣ ਵਾਲੇ ਆਗਾਮੀ ਮੈਚ ਦੀ ਤਿਆਰੀ ਕਰ ਕਰ ਰਹੇ ਹਨ। ਚਾਹਲ ਨੇ ਅਜੇ ਤਕ ਚੰਗਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਫ਼ਿਰਕੀ ਦਾ ਕਮਾਲ ਦਿਖਾਇਆ ਹੈ। ਰਾਜਸਥਾਨ ਰਾਇਲਜ਼ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਸ਼ੇਅਰ ਕੀਤੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


author

Tarsem Singh

Content Editor

Related News