ਆਸਟ੍ਰੇਲੀਆ ਨੂੰ ਵੱਡਾ ਝਟਕਾ, ਧਾਕੜ ਬੱਲੇਬਾਜ਼ ਹੋਇਆ ਜ਼ਖਮੀ, ਵਿਸ਼ਵ ਕੱਪ ''ਚ ਖੇਡਣਾ ਮੁਸ਼ਕਿਲ

09/16/2023 3:07:41 PM

ਸੈਂਚੁਰੀਅਨ : ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਦੇ ਦੱਖਣੀ ਅਫਰੀਕਾ ਖ਼ਿਲਾਫ਼ ਚੌਥੇ ਵਨਡੇ ਦੌਰਾਨ ਖੱਬੇ ਹੱਥ ਵਿੱਚ ਫ੍ਰੈਕਚਰ ਹੋ ਗਿਆ, ਜਿਸ ਕਾਰਨ ਅਗਲੇ ਮਹੀਨੇ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਵਿੱਚ ਉਸ ਦੀ ਸ਼ਮੂਲੀਅਤ ਨੂੰ ਲੈ ਕੇ ਸ਼ੱਕ ਪੈਦਾ ਹੋ ਗਿਆ। ਇੱਥੇ ਸ਼ੁੱਕਰਵਾਰ ਨੂੰ ਚੌਥੇ ਵਨਡੇ 'ਚ 7ਵੇਂ ਓਵਰ 'ਚ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਗੇਰਾਲਡ ਕੋਏਟਜ਼ੀ ਦੀ ਸ਼ਾਰਟ ਗੇਂਦ ਉਨ੍ਹਾਂ ਦੇ ਖੱਬੇ ਹੱਥ ਦੇ ਦਸਤਾਨੇ 'ਤੇ ਲੱਗ ਗਈ, ਜਿਸ ਤੋਂ ਬਾਅਦ ਖਿਡਾਰੀ ਨੇ 3 ਹੋਰ ਗੇਂਦਾਂ ਦਾ ਸਾਹਮਣਾ ਕੀਤਾ ਪਰ ਉਹ ਬੇਚੈਨ ਦਿਖਾਈ ਦੇ ਰਿਹਾ ਸੀ ਅਤੇ ਉਸ ਨੂੰ ਰਿਟਾਇਰਡ ਹਰਟ ਹੋਣਾ ਪਿਆ। 

ਇਹ ਵੀ ਪੜ੍ਹੋ : ਮੋਰੱਕੋ ਵਿਰੁੱਧ ਡੇਵਿਸ ਕੱਪ ’ਚ ਭਾਰਤ ਦਾ ਪਲੜਾ ਭਾਰੀ, ਬੋਪੰਨਾ ਦੀ ਹੋਵੇਗੀ ਵਿਦਾਈ

ਇਸ ਮੈਚ ਵਿੱਚ ਆਸਟਰੇਲੀਆ ਨੂੰ 164 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਸਟਰੇਲੀਆ ਦੇ ਮੁੱਖ ਕੋਚ ਐਂਡਰਿਊ ਮੈਕਡੋਨਲਡ ਨੇ ਮੈਚ ਤੋਂ ਬਾਅਦ ਕਿਹਾ ਕਿ ਫਰੈਕਚਰ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਉਸ ਦੇ ਹੱਥ ਦਾ ਹੋਰ ਸਕੈਨ ਕਰਵਾਇਆ ਜਾਵੇਗਾ ਜਿਸ ਤੋਂ ਬਾਅਦ ਉਸ ਦੀ ਸੱਟ ਬਾਰੇ ਹੋਰ ਜਾਣਕਾਰੀ ਮਿਲੇਗੀ। ਮੈਕਡੋਨਲਡ ਨੇ ਕਿਹਾ ਕਿ ਉਸ ਨੂੰ ਇਸ ਤੋਂ ਉਭਰਨ 'ਚ ਕਿੰਨਾ ਸਮਾਂ ਲੱਗੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ : ਡਾਇਮੰਡ ਲੀਗ ਦੇ ਫਾਈਨਲ 'ਚ ਆਪਣੇ ਖਿਤਾਬ ਦਾ ਬਚਾਅ ਕਰਨ ਉਤਰਨਗੇ ਨੀਰਜ ਚੋਪੜਾ

ਭਾਰਤ 'ਚ 5 ਅਕਤੂਬਰ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ 'ਚ ਕੁਝ ਹੀ ਹਫਤੇ ਬਾਕੀ ਹਨ ਅਤੇ ਜੇਕਰ ਹੈੱਡ ਸ਼ੁਰੂਆਤੀ ਮੈਚਾਂ 'ਚ ਨਹੀਂ ਖੇਡ ਸਕੇ ਤਾਂ ਮਿਸ਼ੇਲ ਮਾਰਸ਼ ਵਲੋਂ ਪਾਰੀ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਪਰ ਜੇਕਰ ਹੈੱਡ ਵਿਸ਼ਵ ਕੱਪ ਤੋਂ ਬਾਹਰ ਹੋ ਜਾਂਦੇ ਹਨ ਤਾਂ ਆਸਟ੍ਰੇਲੀਆਈ ਚੋਣਕਾਰ ਫਾਰਮ 'ਚ ਚੱਲ ਰਹੇ ਮਾਰਨਸ ਲਾਬੂਸ਼ੇਨ ਨੂੰ ਟੀਮ 'ਚ ਸ਼ਾਮਲ ਕਰ ਸਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News