IPL 2019 : ਚੇਨਈ ਦੀ ਜਿੱਤ ਦੇ 5 ਹੀਰੋ, ਜਿਨ੍ਹਾਂ ਦੇ ਦਮ ''ਤੇ ਮਿਲਿਆ ਫਾਈਨਲ ਦਾ ਟਿਕਟ

05/11/2019 11:51:16 AM

ਨਵੀਂ ਦਿੱਲੀ : ਦਿੱਲੀ ਨੂੰ ਹਰਾਉਣ ਤੋਂ ਬਾਅਦ ਚੇਨਈ 8ਵੀਂ ਵਾਰ ਆਈ. ਪੀ. ਐੱਲ. ਦੇ ਫਾਈਨਲ ਵਿਚ ਪਹੁੰਚ ਗਿਆ ਹੈ। ਚੇਨਈ ਆਈ. ਪੀ. ਐੱਲ. ਦੇ ਇਤਿਹਾਸ ਵਿਚ ਸਭ ਤੋਂ ਵੱਧ ਫਾਈਨਲ ਖੇਡਣ ਵਾਲੀ ਟੀਮ ਹੈ। ਧੋਨੀ ਦੀ ਅਗਵਾਈ ਵਾਲੀ ਟੀਮ ਵੱਡੇ ਮੈਚ ਖੇਡਣ ਦੀ ਸ਼ੌਕੀਨ ਹੈ। ਉਹ 3 ਵਾਰ ਆਈ. ਪੀ. ਐੱਲ. ਖਿਤਾਬ ਜਿੱਤ ਚੁੱਕੀ ਹੈ। ਜਦਕਿ 4 ਵਾਰ ਉਪ-ਜੇਤੂ ਰਹਿ ਚੁੱਕੀ ਹੈ। ਅਜਿਹੇ 'ਚ ਆਓ ਇਕ ਨਜ਼ਰ ਉਨ੍ਹਾਂ ਖਿਡਾਰੀਆਂ 'ਤੇ ਪਾਉਂਦੇ ਹਾਂ ਜਿਨ੍ਹਾਂ ਦੀ ਬਦੌਲਤ ਚੇਨਈ 8ਵੀਂ ਵਾਰ ਖਿਤਾਬੀ ਮੁਕਾਬਲੇ ਵਿਚ ਪਹੁੰਚੀ ਹੈ।

ਫਾਫ ਡੂ ਪਲੇਸਿਸ
PunjabKesari

ਸ਼ੁਰੂਆਤੀ ਕੁਝ ਮੈਚਾਂ ਵਿਚ ਧੋਨੀ ਨੇ ਡੂ ਪਲੇਸਿਸ ਨੂੰ ਟੀਮ ਵਿਚ ਜਗ੍ਹਾ ਨਹੀਂ ਦਿੱਤੀ ਸੀ ਪਰ ਮੌਕਾ ਮਿਲਦਿਆਂ ਹੀ ਇਸ ਅਫਰੀਕੀ ਸ਼ੇਰ ਨੇ ਸਾਬਤ ਕ ਦਿੱਤਾ ਕਿ ਉਹ ਟੀਮ ਲਈ ਕਿੰਨੇ ਲਾਭਦਾਇਕ ਹਨ। ਦਿੱਲੀ ਖਿਲਾਫ 'ਕਰੋ ਜਾਂ ਮਰੋ' ਮੁਕਾਬਲੇ ਵਿਚ ਚੇਨਈ ਨੂੰ ਚੰਗੀ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਫਾਫ ਨੇ ਚੰਗੀ ਤਰ੍ਹਾਂ ਨਿਭਾਈ। ਫਾਫ ਨੇ ਇਸ਼ਾਂਤ ਸ਼ਰਮਾ ਦੇ ਓਵਰ ਵਿਚ ਲਗਾਤਾਰ 3 ਚੌਕੇ ਲਗਾਏ। 39 ਗੇਂਦਾਂ ਵਿਚ 7 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 50 ਦੌੜਾਂ ਬਣਾ ਕੇ ਆਊਟ ਹੋਣ ਵਾਲੇ ਇਸ ਅਫਰੀਕੀ ਕਪਤਾਨ ਨੇ ਜਿੱਤ ਵਿਚ ਵੱਡਾ ਯੋਗਦਾਨ ਦਿੱਤਾ।

ਸ਼ੇਨ ਵਾਟਸਨ
PunjabKesari

ਆਈ. ਪੀ. ਐੱਲ. ਵਿਚ ਭਾਂਵੇ ਹੀ ਇਸ ਤਜ਼ਰਬੇਕਾਰ ਆਸਟਰੇਲੀਆਈ ਖਿਡਾਰੀ ਦਾ ਪ੍ਰਦਰਸ਼ਨ ਠੀਕ-ਠਾਕ ਰਿਹਾ ਹੋਵੇ ਪਰ ਵੱਡੇ ਮੁਕਾਬਲਿਆਂ ਵਿਚ ਉਸਦਾ ਬੱਲਾ ਹਮੇਸ਼ਾ ਬੋਲਦਾ ਹੈ। ਅਜਿਹੀ ਹੀ ਕੁਝ ਸ਼ੁੱਕਰਵਾਰ ਰਾਤ ਦਿੱਲੀ ਖਿਲਾਫ ਦੇਖਣ ਨੂੰ ਮਿਲਿਆ। ਦੂਜੇ ਕੁਆਲੀਫਾਇਰ ਵਿਚ ਭਾਂਵੇ ਹੀ ਵਾਟਸਨ ਨੇ ਸ਼ੁਰੂਆਤ ਹੋਲੀ ਕੀਤੀ ਹੋਵੇ ਪਰ ਇਕ ਵਾਰ ਟਿਕਣ ਤੋਂ ਬਾਅਦ ਉਸਦਾ ਬੱਲਾ ਖੂਬ ਬੋਲਿਆ। ਉਸ ਨੇ ਤੇਜ਼ ਖੇਡਦਿਆਂ 3 ਚੌਕੇ ਅਤੇ 4 ਵੰਬੇ ਛੱਕਿਆਂ ਦੀ ਮਦਦ ਨਾਲ 31 ਗੇਂਦਾਂ ਵਿਚ 50 ਦੌੜਾਂ ਦੀ ਪਾਰੀ ਖੇਡੀ।

ਹਰਭਜਨ ਸਿੰਘ
PunjabKesari

ਮੌਜੂਦਾ ਦੌਰ ਵਿਚ ਵਿਸ਼ਵ ਕ੍ਰਿਕਟ ਦੇ ਸਭ ਤੋਂ ਤਜ਼ਰਬੇਕਾਰ ਸਪਿਨਰ ਹਰਭਜਨ ਸਿੰਘ ਇਸ ਸੀਜ਼ਨ ਵਿਚ ਅਲੱਗ ਹੀ ਰੰਗ ਵਿਚ ਦਿਸ ਰਹੇ ਹਨ। ਚੇਨਈ ਲਈ ਹਰ ਮੈਚ ਵਿਚ ਟ੍ਰੰਪ ਕਾਰਡ ਸਾਬਤ ਹੋ ਰਹੇ ਭੱਜੀ ਨੇ ਬੀਤੀ ਰਾਤ ਵੀ ਕਮਾਲ ਕਰ ਦਿੱਤਾ। ਪਾਵਰ ਪਲੇਅ ਵਿਚ ਗੇਂਦਬਾਜ਼ੀ ਦਾ ਜ਼ਿੰਮਾ ਸੰਭਾਲਣ ਵਾਲੇ ਇਸ ਖਿਡਾਰੀ ਨੇ ਆਪਣੇ ਕਪਤਾਨ ਧੋਨੀ ਨੂੰ ਨਿਰਾਸ਼ ਨਹੀਂ ਕੀਤਾ। 6ਵੇਂ ਓਵਰ ਵਿਚ ਖਤਰਨਾਕ ਸ਼ਿਖਰ ਧਵਨ ਨੂੰ ਆਊਟ ਕੀਤਾ। 16ਵੇਂ ਓਵਰ ਵਿਚ ਖਤਰਨਾਕ ਰਦਰਫੋਰਡ ਦਾ ਸ਼ਿਕਾਰ ਕੀਤਾ। 4 ਓਵਰਾਂ ਵਿਚ 31 ਦੌੜਾਂ ਦੇ ਕੇ ਉਸ ਨੇ 2 ਵਿਕਟਾਂ ਹਾਸਲ ਕੀਤੀਆਂ।

ਰਵਿੰਦਰ ਜਡੇਜਾ
PunjabKesari

ਵਿਸ਼ਵ ਕੱਪ 2019 ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤੇ ਗਏ ਰਵਿੰਦਰ ਜਡੇਜਾ ਆਪਣੇ ਖੇਡ ਨਾਲ ਲਗਾਤਾਰ ਵਿਰੋਧੀਆਂ ਦਾ ਮੁੰਹ ਬੰਦ ਕਰਦੇ ਰਹੇ। ਕਾਲਿਨ ਮੁਨਰੋ ਅਤੇ ਟ੍ਰੈਂਟ ਬੋਲਟ ਦੇ ਰੂਪ ਵਿਚ 2 ਵਿਕਟਾਂ ਲੈਣ ਵਾਲੇ ਜਡੇਜਾ ਨੇ 23 ਦੌੜਾਂ ਦੇ ਕੇ ਦਿੱਲੀ ਨੂੰ ਅਜਿਹਾ ਝਟਕਾ ਦਿੱਤਾ ਜਿਸ ਤੋਂ ਉਹ ਆਖਰ ਤੱਕ ਉੱਭਰ ਨਹੀਂ ਸਕੇ।

ਐੱਮ. ਐੱਸ. ਧੋਨੀ
PunjabKesari

ਚੇਨਈ ਦੀ ਜਿੱਤ ਦਾ ਸਿਹਰਾ ਕਪਤਾਨ ਧੋਨੀ ਦੇ ਸਿਰ ਸਜਦਾ ਹੈ। ਕਿਸਮਤ ਦੇ ਧਨੀ ਇਸ ਖਿਡਾਰੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਸਹੀ ਫੈਸਲਾ ਲਿਆ। ਗੇਂਦਬਾਜ਼ੀ ਵਿਚ ਮਹੱਤਵਪੂਰਨ ਬਦਲਾਅ ਕੀਤੇ ਜਿਸ ਨਾਲ ਬੱਲੇਬਾਜ਼ ਕ੍ਰੀਜ਼ 'ਤੇ ਜ਼ਿਆਦਾ ਦੇਰ ਟਿਕ ਨਹੀਂ ਸਕੇ। ਵਿਕਟ ਦੇ ਪਿੱਛੇ ਭੱਜੀ ਦੀ ਗੇਂਦ 'ਤੇ ਸ਼ਿਖਰ ਧਵਨ ਦਾ ਮੁਸ਼ਕਲ ਕੈਚ ਲਿਆ ਤਾਂ ਰਣਨੀਤੀ ਦੇ ਤਹਿਤ ਦੀਪਕ ਚਾਹਰ ਤੋਂ ਪ੍ਰਿਥਵੀ ਸ਼ਾਹ ਦਾ ਵਿਕਟ ਕੱਢਵਾਇਆ। ਖਤਰਨਾਕ ਰਿਸ਼ਭ ਪੰਤ ਨੂੰ ਵੱਡੇ ਸ਼ਾਟ ਖੇਡਣ ਤੋਂ ਰੋਕਣ ਵਿਚ ਵੀ ਧੋਨੀ ਸਫਲ ਸਾਬਤ ਹੋਏ।


Related News