35 ਸਾਲਾਂ ਬਾਅਦ ਹਾਲੈਂਡ ''ਚ ਪਰਤੀ ਫਾਲਮੂਲਾ ਵਨ

Tuesday, May 14, 2019 - 10:10 PM (IST)

35 ਸਾਲਾਂ ਬਾਅਦ ਹਾਲੈਂਡ ''ਚ ਪਰਤੀ ਫਾਲਮੂਲਾ ਵਨ

ਹੇਗ- ਫਾਰਮੂਲਾ ਵਨ ਚੈਂਪੀਅਨਸ਼ਿਪ ਦੀ 35 ਸਾਲਾਂ ਦੇ ਲੰਬੇ ਫਰਕ ਤੋਂ ਬਾਅਦ ਹਾਲੈਂਡ ਵਿਚ ਵਾਪਸੀ ਹੋ ਗਈ ਹੈ। ਡੱਚ ਗ੍ਰਾਂ. ਪ੍ਰੀ. ਦੀ 2020 ਵਿਚ ਫਾਰਮੂਲਾ ਵਨ ਵਿਸ਼ਵ ਚੈਂਪੀਅਨਸ਼ਿਪ ਵਿਚ ਵਾਪਸੀ ਹੋਵੇਗੀ ਤੇ ਇਸਦਾ ਆਯੋਜਨ ਫਿਰ ਅਗਲੇ ਤਿੰਨ ਸਾਲਾਂ ਤਕ ਜੇਨਡਵੂਰਟ ਵਿਚ ਹੋਵੇਗਾ। ਫਾਰਮੂਲਾ ਵਨ ਡੇ ਤੇ ਜੇਨਡਵੂਰਟ ਨਿਗਮ ਨੇ ਮੰਗਲਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਇਹ ਐਲਾਨ ਕੀਤਾ। 
ਜੇਨਡਰਵਰਟ ਉੱਤਰੀ ਹਾਲੈਂਡ ਵਿਚ ਇਕ ਤਟੀ ਸ਼ਹਿਰ ਹੈ। ਇਹ ਸਰਕਟ ਉੱਤਰੀ ਸਾਗਰ  ਕੋਲ ਸਥਿਤ ਹੈ। ਇਸ ਸਰਕਟ ਦਾ ਐੱਫ. ਵਨ ਨਾਲ ਪੁਰਾਣਾ ਇਤਿਹਾਸ ਹੈ ਤੇ ਇੱਥੇ ਪਹਿਲੀ ਰੇਸ ਦਾ ਆਯੋਜਨ 1952 ਵਿਚ ਹੋਇਆ ਸੀ। ਇੱਥੇ ਆਖਰੀ ਵਾਰ ਰੇਸ ਦਾ ਆਯੋਜਨ 1985 ਵਿਚ ਹੋਇਆ ਸੀ। 


author

Gurdeep Singh

Content Editor

Related News