ਪਹਿਲੀ ਦੱਖਣੀ ਅਫਰੀਕਾ ਟੀ-20 ਲੀਗ ’ਚ ਇੰਨੇ ਕਰੋੜ ਹੋਵੇਗੀ ਇਨਾਮੀ ਰਾਸ਼ੀ

Wednesday, Dec 21, 2022 - 03:52 PM (IST)

ਪਹਿਲੀ ਦੱਖਣੀ ਅਫਰੀਕਾ ਟੀ-20 ਲੀਗ ’ਚ ਇੰਨੇ ਕਰੋੜ ਹੋਵੇਗੀ ਇਨਾਮੀ ਰਾਸ਼ੀ

ਕੇਪਟਾਊਨ (ਭਾਸ਼ਾ)– ਦੱਖਣੀ ਅਫਰੀਕਾ ਟੀ-20 ਲੀਗ ਵਿਚ ਤਕਰੀਬਨ 33.5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਹੋ ਗਈ ਹੈ, ਜਿਹੜੀ ਕਿ ਦੱਖਣੀ ਅਫਰੀਕਾ ਵਿਚ ਫ੍ਰੈਂਚਾਈਜ਼ੀ ਕ੍ਰਿਕਟ ਦੇ ਇਤਿਹਾਸ ਵਿਚ ਸਭ ਤੋਂ ਵੱਧ ਹੈ। ਫ੍ਰੈਂਚਾਈਜ਼ੀ ਆਧਾਰਤ ਇਹ ਟੂਰਨਾਮੈਂਟ ਅਗਲੇ ਸਾਲ 10 ਜਨਵਰੀ ਤੋਂ 11 ਫਰਵਰੀ ਵਿਚਾਲੇ ਖੇਡਿਆ ਜਾਵੇਗਾ। ਇਸ ਵਿਚ 6 ਟੀਮਾਂ ਹਿੱਸਾ ਲੈਣਗੀਆਂ, ਜਿਹੜੀਆਂ ਇੰਡੀਅਨ ਪ੍ਰੀਮੀਅਰ ਲੀਗ ਟੀਮਾਂ ਦੀਆਂ ਹੀ ਹੋਣਗੀਆਂ।

ਲੀਗ ਦੇ ਕਮਿਸ਼ਨਰ ਗ੍ਰੀਮ ਸਮਿਥ ਨੇ ਇਕ ਬਿਆਨ ਵਿਚ ਕਿਹਾ, ‘‘ਅਸੀਂ ਦੱਖਣੀ ਅਫਰੀਕਾ ਟੀ-20 ਲੀਗ ਦੇ ਪਹਿਲੇ ਸੈਸ਼ਨ ਵਿਚ ਚੰਗੇ ਐਵਾਰਡ ਰੱਖਣ ਲਈ ਕਾਫ਼ੀ ਮਿਹਨਤ ਕੀਤੀ ਹੈ। ਦੱਖਣੀ ਅਫਰੀਕਾ ਕ੍ਰਿਕਟ ਵਿਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ।’’ 6 ਟੀਮਾਂ ਜੋਬਰਗ ਸੁਪਰ ਕਿੰਗਜ਼, ਐੱਮ. ਆਈ. ਕੇਪਟਾਊਨ, ਪਾਰਲ ਰਾਇਲਜ਼, ਪ੍ਰਿਟੋਰੀਆ ਕੈਪੀਟਲਸ, ਡਰਬੰਸ ਸੁਪਰਜਾਇੰਟਸ ਤੇ ਸਨਰਾਈਜ਼ਰਜ਼ ਈਸਟਰਨ ਕੇਪ ਵਿਚ ਵਿਸ਼ਵ ਪੱਧਰੀ ਖਿਡਾਰੀ ਨਜ਼ਰ ਆਉਣਗੇ। ਪਹਿਲਾ ਮੈਚ ਐੱਮ. ਆਈ. ਕੇਪਟਾਊਨ ਤੇ ਪਾਰਲ ਰਾਇਲਜ਼ ਵਿਚਾਲੇ ਖੇਡਿਆ ਜਾਵੇਗਾ।


author

cherry

Content Editor

Related News