32 ਖੇਡਾਂ ’ਚ 329 ਗੋਲਡ ਦਾਅ ’ਤੇ, 16 ਖੇਡਾਂ ’ਚ 117 ਭਾਰਤੀ ਖਿਡਾਰੀ ਦਮ ਦਿਖਾਉਣਗੇ

Saturday, Jul 27, 2024 - 01:11 PM (IST)

32 ਖੇਡਾਂ ’ਚ 329 ਗੋਲਡ ਦਾਅ ’ਤੇ, 16 ਖੇਡਾਂ ’ਚ 117 ਭਾਰਤੀ ਖਿਡਾਰੀ ਦਮ ਦਿਖਾਉਣਗੇ

ਪੈਰਿਸ– ਖੇਡਾਂ ਦੇ ਮਹਾਕੁੰਭ ਓਲੰਪਿਕ ਦੀ ਸ਼ੁਰੂਆਤ ਹੋ ਗਈ। ਸ਼ੁੱਕਰਵਾਰ ਰਾਤ 11 ਵਜੇ ਤੋਂ ਉਦਘਾਟਨ ਸਮਾਰੋਹ ਸ਼ੁਰੂ ਹੋਇਆ। ਪੈਰਿਸ ਓਲੰਪਿਕ ’ਚ 32 ਖੇਡਾਂ ਦੇ 329 ਗੋਲਡ ਮੈਡਲ ਦਾਅ ’ਤੇ ਲੱਗੇ ਹਨ, ਜਿਨ੍ਹਾਂ ਲਈ 206 ਦੇਸ਼ਾਂ ਦੇ 10,500 ਖਿਡਾਰੀ ਜ਼ੋਰ-ਅਜ਼ਮਾਇਸ਼ ਕਰਨਗੇ। ਭਾਰਤ ਨੇ 16 ਖੇਡਾਂ ’ਚ 117 ਖਿਡਾਰੀਆਂ ਦਾ ਦਲ ਭੇਜਿਆ ਹੈ।
ਕੱਲ ਤੋਂ ਸ਼ੁਰੂ ਹੋਣਗੀਆਂ ਮੁੱਖ ਖੇਡਾਂ
ਪੈਰਿਸ ਦੀ ਸੀਨ ਨਦੀ ’ਤੇ ਉਦਘਾਟਨੀ ਸਮਾਰੋਹ ਸ਼ੁਰੂ ਹੋਇਆ। ਇਸ ’ਚ ਸਾਰੇ ਦੇਸ਼ਾਂ ਦੇ ਐਥਲੀਟਾਂ ਨੇ ਹਿੱਸਾ ਲਿਆ। ਖੇਡਾਂ ਦਾ ਮੁੱਖ ਦੌਰ ਕੱਲ ਭਾਵ 26 ਜੁਲਾਈ ਤੋਂ ਸ਼ੁਰੂ ਹੋਇਆ। 11 ਅਗਸਤ ਨੂੰ ਸਮਾਪਨ ਸਮਾਰੋਹ ਹੈ, ਇਸ ਦੇ ਨਾਲ ਹੀ ਓਲੰਪਿਕ ਦੀ ਅਧਿਕਾਰਤ ਸਮਾਪਤੀ ਹੋਵੇਗੀ।
24 ਜੁਲਾਈ ਤੋਂ ਹੀ ਸ਼ੁਰੂ ਹੋ ਗਏ ਕੁਆਲੀਫਿਕੇਸ਼ਨ ਮੈਚ
ਉਦਘਾਟਨ ਸਮਾਰੋਹ 2 ਜੁਲਾਈ ਨੂੰ ਸੀ ਪਰ ਓਲੰਪਿਕ ਦੀਆਂ ਕੁਝ ਖੇਡਾਂ 2 ਦਿਨ ਪਹਿਲਾਂ 24 ਜੁਲਾਈ ਤੋਂ ਹੀ ਸ਼ੁਰੂ ਹੋ ਚੁੱਕੀਆਂ ਹਨ। ਕੁਝ ਖੇਡਾਂ ਨੂੰ ਖਤਮ ਹੋਣ ’ਚ ਬਹੁਤ ਲੰਬਾ ਸਮਾਂ ਲੱਗੇਗਾ, ਇਸ ਲਈ ਉਨ੍ਹਾਂ ਨੂੰ ਅਧਿਕਾਰਤ ਤਰੀਕ ਤੋਂ ਪਹਿਲਾਂ ਹੀ ਸ਼ੁਰੂ ਕੀਤਾ ਜਾਂਦਾ ਹੈ।


author

Aarti dhillon

Content Editor

Related News