ਵਿਸ਼ਵ ਨੌਜਵਾਨ ਚੈਂਪੀਅਨਸ਼ਿਪ ਦੇ ਕੁਆਰਟਰ-ਫਾਈਨਲ ''ਚ ਤਿਨ ਭਾਰਤੀ ਮੁੱਕੇਬਾਜ਼

Friday, Aug 24, 2018 - 01:31 PM (IST)

ਵਿਸ਼ਵ ਨੌਜਵਾਨ ਚੈਂਪੀਅਨਸ਼ਿਪ ਦੇ ਕੁਆਰਟਰ-ਫਾਈਨਲ ''ਚ ਤਿਨ ਭਾਰਤੀ ਮੁੱਕੇਬਾਜ਼

ਬੁਡਾਪੇਸਟ : ਮੌਜੂਦਾ ਚੈਂਪੀਅਨ ਨੀਤੂ (48 ਕਿ.ਗ੍ਰਾ) ਸਮੇਤ ਤਿਨ ਭਾਰਤੀ ਮੁੱਕੇਬਾਜ਼ ਵਿਸ਼ਵ ਨੌਜਵਾਨ ਚੈਂਪੀਅਨਸ਼ਿਪ ਦੇ ਕੁਆਰਟਰ-ਫਾਈਨਲ 'ਚ ਜਗ੍ਹਾ ਬਣਾਉਣ 'ਚ ਸਫਲ ਰਹੇ। ਨੀਤੂ ਤੋਂ ਇਲਾਵਾ ਏਸ਼ੀਆਈ ਕਾਂਸੀ ਤਮਗਾ ਜੇਤੂ ਭਾਵੇਸ਼ ਕਿਟੱਟਾਮਨੀ (52 ਕਿ.ਗ੍ਰਾ) ਅਤੇ ਐੱਸ ਬਰੂਣ ਸਿੰਘ (49 ਕਿ.ਗ੍ਰਾ) ਦੇ ਆਖਰੀ 8 'ਚ ਪਹੁੰਚਣ 'ਚ  ਸਫਲ ਰਹੇ। ਇਸ ਤੋਂ ਇਲਾਵਾ ਮਹਿਲਾ ਮੁੱਕੇਬਾਜ਼ ਅਨਾਮਿਕਾ (51 ਕਿ.ਗ੍ਰਾ) ਨੇ ਕਲ ਰਾਤ ਬੁਲਗਾਰੀਆ ਦੀ ਗੋਰਯਾਨਾ ਸਟੋਏਵਾ ਨੂੰ 5-0 ਨਾਲ ਹਰਾ ਕੇ ਪ੍ਰੀ-ਕੁਆਰਟਰ-ਫਾਈਨਲ 'ਚ ਜਗ੍ਹਾ ਪੱਕੀ ਕੀਤੀ।

ਨੀਤੂ ਨੇ ਇਕ ਪਾਸੜ ਮੁਕਾਬਲੇ 'ਚ ਬੁਲਗਾਰੀਆ ਦੀ ਅਯੋਨੁਰੋਵਾ ਜਾਕਿਫੋਵਾ ਨੂੰ ਮਾਤ ਦਿੱਤੀ। ਉਹ ਆਪਣੇ ਵਿਰੋਧੀ ਮੁੱਕੇਬਾਜ਼ 'ਤੇ ਇੰਨੀ ਹਮਲਾਵਾਰ ਸੀ ਕਿ ਰੈਫਰੀ ਨੂੰ ਮੈਚ ਤੀਜੇ ਦੌਰ 'ਚ ਹੀ ਰੋਕ ਕੇ ਉਸ ਨੂੰ ਜੇਤੂ ਐਲਾਨ ਕਰਨਾ ਪਿਆ। ਭਾਵੇਸ਼ ਨੇ ਇਰਾਨ ਦੇ ਮੋਬਿਨ ਅਲਾਈ ਨੂੰ 5-0 ਨਾਲ ਹਰਾਇਆ। ਬਰੂਣ ਨੇ ਵੀ ਇਸ ਫਰਕ ਨਾਲ ਉਜਬੇਕਿਸਤਾਨ ਦੇ ਸੋਦਿਰਬੇਕ ਕੋਮੋਲਮਿਰਜਾਏਵ ਨੂੰ ਮਾਤ ਦਿੱਤੀ। ਭਾਰਤੀ ਖੇਮਿਆਂ ਨੂੰ ਥੋੜੀ ਨਿਰਾਸ਼ਾ ਹੱਥ ਲੱਗੀ। ਨਿਤਿਨ ਕੁਮਾਰ (75 ਕਿ.ਗ੍ਰਾ) ਨੂੰ ਉਜਬੇਕਿਸਤਾਨ ਦੇ ਨਾਵੋ ਤਾਮਾਜੋਵ ਦੇ ਹੱਥੋਂ 1-4 ਦੇ ਭ੍ਰਸ਼ਟ ਫੈਸਲੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


Related News