IPL 2022 ਦੀ ਸ਼ੁਰੂਆਤ ਰਹੇਗੀ ਫਿੱਕੀ, ਨਹੀਂ ਖੇਡ ਸਕਣਗੇ ਇਹ 26 ਵਿਦੇਸ਼ੀ ਖਿਡਾਰੀ; ਦੇਖੋ ਲਿਸਟ

Tuesday, Mar 15, 2022 - 10:46 PM (IST)

IPL 2022 ਦੀ ਸ਼ੁਰੂਆਤ ਰਹੇਗੀ ਫਿੱਕੀ, ਨਹੀਂ ਖੇਡ ਸਕਣਗੇ ਇਹ 26 ਵਿਦੇਸ਼ੀ ਖਿਡਾਰੀ; ਦੇਖੋ ਲਿਸਟ

ਖੇਡ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ. 2022) ਦੇ ਆਗਾਮੀ ਸੀਜ਼ਨ 26 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ ਇਸ ਵਾਰ 2 ਨਵੀਆਂ ਟੀਮਾਂ ਗੁਜਰਾਤ ਟਾਇਟਨਸ ਤੇ ਲਖਨਊ ਸੁਪਰ ਜਾਇੰਟਸ ਹਿੱਸਾ ਲੈ ਰਹੀਆਂ ਹਨ। ਆਈ. ਪੀ. ਐੱਲ. 2022 ਮੈਗਾ ਨਿਲਾਮੀ ਪੂਲ ਵਿਚ ਟੀਮਾਂ ਨੇ ਕਈ ਵੱਡੇ ਖਿਡਾਰੀਆਂ ਨੂੰ ਖਰੀਦਿਆ, ਜਿਸ ਵਿਚ ਦੇਸ਼ੀ ਅਤੇ ਵਿਦੇਸ਼ੀ ਦੋਵੇਂ ਖਿਡਾਰੀ ਸ਼ਾਮਲ ਹਨ। ਹਾਲਾਂਕਿ ਸੀਜ਼ਨ ਦੀ ਸ਼ੁਰੂਆਤ ਵਿਚ ਖਰੇਲੂ ਖਿਡਾਰੀਆਂ ਦੇ ਨਿਲਾਮੀ ਵਿਚ ਆਉਣ ਦੀ ਸੰਭਾਵਨਾ ਹੈ ਕਿਉਂਕਿ ਕੁਝ ਵੱਡੇ ਵਿਦੇਸ਼ੀ ਖਿਡਾਰੀਆਂ ਦੇ ਅੰਤਰਰਾਸ਼ਟਰੀ ਵਚਨਬੱਧਤਾਵਾਂ ਦੇ ਕਾਰਨ ਸ਼ੁਰੂਆਤੀ ਮੈਚਾਂ ਤੋਂ ਖੁੰਝਣ ਦੀ ਪੂਰੀ ਸੰਭਾਵਨਾ ਹੈ। 

ਇਹ ਖ਼ਬਰ ਪੜ੍ਹੋ- PAK v AUS : ਬਾਬਰ ਦਾ ਸੈਂਕੜਾ, ਪਾਕਿਸਤਾਨ ਦਾ ਸਕੋਰ 192/2
ਇਕ ਰਿਪੋਰਟ ਦੇ ਅਨੁਸਾਰ ਸਾਰੇ 10 ਫ੍ਰੈਂਚਾਇਜ਼ੀ ਦੇ ਘੱਟ ਤੋਂ ਘੱਟ 26 ਵਿਦੇਸ਼ੀ ਖਿਡਾਰੀ ਆਈ. ਪੀ. ਐੱਲ. 2022 ਦੇ ਸ਼ੁਰੂਆਤੀ ਪੜਾਅ ਦੇ ਕੁਝ ਮੈਚਾਂ ਤੋਂ ਖੁੰਝ ਸਕਦੇ ਹਨ। ਆਓ ਇਕ ਨਜ਼ਰ ਮਾਰਦੇ ਹਾਂ ਉਨ੍ਹਾਂ ਖਿਡਾਰੀਆਂ 'ਤੇ ਜੋ ਆਪਣੇ ਸੰਬੰਧਿਤ ਫ੍ਰੈਂਚਾਇਜ਼ੀ ਦੇ ਲਈ ਆਈ. ਪੀ. ਐੱਲ. 2022 ਦੇ ਸ਼ੁਰੂਆਤ ਮੈਚ ਨਹੀਂ ਖੇਡ ਸਕਣਗੇ।

ਇਹ ਖ਼ਬਰ ਪੜ੍ਹੋ-ਮੁੰਬਈ ਇੰਡੀਅਨਜ਼ ਨੇ IPL ਦੀ ਤਿਆਰੀ ਕੀਤੀ ਸ਼ੁਰੂ, ਟੀਮ ਨਾਲ ਜੁੜੇ ਇਹ ਵੱਡੇ ਖਿਡਾਰੀ
ਦਿੱਲੀ ਕੈਪੀਟਲਜ਼
ਡੇਵਿਡ ਵਾਰਨਰ- ਪਾਕਿਸਤਾਨ ਦੌਰੇ ਕਾਰਨ ਕੁਝ ਮੈਚਾਂ ਤੋਂ ਬਾਹਰ ਹੋਣ ਦੀ ਸੰਭਾਵਨਾ ਹੈ।
ਮਿਸ਼ੇਲ ਮਾਰਸ਼- ਪਾਕਿਸਤਾਨ ਦੌਰੇ ਕਾਰਨ ਕੁਝ ਮੈਚਾਂ ਤੋਂ ਬਾਹਰ ਹੋਣ ਦੀ ਸੰਭਾਵਨਾ ਹੈ
ਮੁਸਤਫਿਜ਼ੁਰ ਰਹਿਮਾਨ - ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਦੇ ਕਾਰਨ ਕੁਝ ਮੈਚਾਂ ਤੋਂ ਬਾਹਰ ਹੋਣਗੇ। 
ਲੁੰਗੀ ਐਨਗਿਡੀ- ਬੰਗਲਾਦੇਸ਼ ਦੇ ਖਿਲਾਫ ਸੀਰੀਜ਼ ਦੇ ਕਾਰਨ ਦੇਰ ਨਾਲ ਟੀਮ 'ਚ ਸ਼ਾਮਲ ਹੋਣਗੇ।
ਐਨਰਿਕ ਨੋਰਟਜੇ - ਸੱਟ ਦੇ ਕਾਰਨ ਬਾਹਰ ਹੋ ਹੋਣਗੇ।

ਲਖਨਊ ਸੁਪਰ ਜਾਇੰਟਸ
ਮਾਰਕਸ ਸਟੋਇੰਨਸ
ਜੇਸਨ ਹੋਲਡਰ
ਕਾਇਲ ਮੇਅਰਸ
ਕੁਇੰਟਨ ਡੀ ਕਾਕ
ਮਾਰਕ ਵੁੱਡ - ਕੂਹਣੀ ਦੀ ਸੱਟ ਕਾਰਨ ਉਪਲਬਧਤਾ 'ਤੇ ਸਵਾਲ 
ਮਾਰਕਸ ਸਟੋਇੰਨਸ- ਪਾਕਿਸਤਾਨ ਵਿਰੁੱਧ ਟੀ-20 ਅਤੇ ਵਨ ਡੇ ਸੀਰੀਜ਼ ਤੋਂ ਬਾਅਦ ਹੀ ਟੀਮ ਨਾਲ ਜੁੜਣਗੇ।

ਪੰਜਾਬ ਕਿੰਗਜ਼
ਜੋਨੀ ਬੇਅਰਸਟੋ- ਇੰਗਲੈਂਡ ਦੀ ਟੈਸਟ ਟੀਮ ਦਾ ਹਿੱਸਾ ਹੈ ਅਤੇ ਕੁਝ ਮੈਚਾਂ ਤੋਂ ਖੁੰਝ ਸਕਦੇ ਹਨ।
ਕਾਗਿਸੋ ਰਬਾਡਾ - ਰਬਾਡਾ ਦੇ ਇੱਕ ਤੋਂ ਪੰਜ ਮੈਚਾਂ 'ਚ ਨਹੀਂ ਖੇਡਣ ਦੀ ਸੰਭਾਵਨਾ ਹੈ।
ਨਾਥਨ ਐਲਿਸ - ਐਲਿਸ ਦੇ ਚਾਰ ਮੈਚਾਂ ਤੋਂ ਖੁੰਝਣ ਦੀ ਸੰਭਾਵਨਾ ਹੈ।

ਰਾਇਲ ਚੈਲੰਜਰਜ਼ ਬੈਂਗਲੁਰੂ
ਜੋਸ਼ ਹੇਜ਼ਲਵੁੱਡ - ਪਾਕਿਸਤਾਨ ਵਿਰੁੱਧ ਟੈਸਟ ਸੀਰੀਜ਼ ਤੋਂ ਬਾਅਦ ਟੀਮ 'ਚ ਸ਼ਾਮਲ ਹੋਣ ਦੀ ਜ਼ਿਆਦਾ ਸੰਭਾਵਨਾ ਹੈ। 
ਗਲੇਨ ਮੈਕਸਵੈੱਲ - ਆਪਣੀ ਮੰਗੇਤਰ ਨਾਲ ਵਿਆਹ ਦੇ ਕਾਰਨ ਕੁਝ ਮੈਚਾਂ ਤੋਂ ਖੁੰਝ ਸਕਦੇ ਹਨ।
ਜੇਸਨ ਬੇਹਰੇਨਡਾਰਫ- ਪਾਕਿਸਤਾਨ ਦੇ ਖਿਲਾਫ ਟੀ-20 ਤੇ ਵਨ ਡੇ ਲਈ ਚੁਣਿਆ ਗਿਆ ਹੈ, ਜਿਸ ਤੋਂ ਬਾਅਦ ਉਹ ਟੀਮ ਨਾਲ ਜੁੜ ਜਾਣਗੇ।

ਗੁਜਰਾਤ ਟਾਇਟਨਸ
ਡੇਵਿਡ ਮਿਲਰ- ਬੰਗਲਾਦੇਸ਼ ਦੇ ਵਿਰੁੱਧ ਸਫੇਦ-ਗੇਂਦ ਦੀ ਸੀਰੀਜ਼ ਦੇ ਲਈ ਦੱਖਣੀ ਅਫਰੀਕਾ ਦੀ ਟੀਮ ਦਾ ਹਿੱਸਾ
ਅਲਜ਼ਾਰੀ ਜੋਸੇਫ - ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ 'ਚ ਵੈਸਟਇੰਡੀਜ਼ ਦੇ ਲਈ ਖੇਡ ਰਹੇ ਹਨ।
ਸਨਰਾਈਜ਼ਰਸ ਹੈਦਰਾਬਾਦ
ਮਾਰਕੋ ਜੇਨਸਨ - ਬੰਗਲਾਦੇਸ਼ ਦੇ ਵਿਰੁੱਧ ਵਨ ਡੇ ਤੇ ਟੈਸਟ ਸੀਰੀਜ਼ 'ਚ 
ਏਡਨ ਮਾਰਕਰਾਮ - ਬੰਗਲਾਦੇਸ਼ ਦੇ ਵਿਰੁੱਧ ਵਨ ਡੇ ਤੇ ਟੈਸਟ ਸੀਰੀਜ਼ 'ਚ 
ਸੀਨ ਐਬੋਟ - ਪਾਕਿਸਤਾਨ ਦੇ ਵਿਰੁੱਧ ਟੀ-20 ਤੇ ਵਨ ਡੇ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

ਰਾਜਸਥਾਨ ਰਾਇਲਜ਼
ਰਾਸੀ ਵੈਨ ਡੇਰ ਡੁਸਨ - ਇੱਕ ਤੋਂ ਪੰਜ ਮੈਚਾਂ 'ਚ ਖੁੰਝਣ ਦੀ ਸੰਭਾਵਨਾ ਹੈ।
ਕੋਲਕਾਤਾ ਨਾਈਟ ਰਾਈਡਰਜ਼
ਪੈਟ ਕਮਿੰਸ - ਪਾਕਿਸਤਾਨ ਵਿਰੁੱਧ ਟੈਸਟ ਸੀਰੀਜ਼ ਤੋਂ ਬਾਅਦ ਟੀਮ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ
ਅਰੋਨ ਫਿੰਚ - ਪਾਕਿਸਤਾਨ ਦੇ ਵਿਰੁੱਧ ਸਫੇਦ ਗੇਂਦ ਦੀ ਸੀਰੀਜ਼ ਦਾ ਹਿੱਸਾ ਹੋਣ ਦੇ ਕਾਰਨ ਪਹਿਲੇ ਕੁਝ ਮੈਚਾਂ ਵਿਚ ਖੁੰਝ ਸਕਦੇ ਹਨ। 
ਮੁੰਬਈ ਇੰਡੀਅਨਜ਼
ਜੋਫਰਾ ਆਰਚਰ - ਇਸ ਸਾਲ ਸੱਟ ਕਾਰਨ ਬਾਹਰ
ਚੇਨਈ ਸੁਪਰ ਕਿੰਗਜ਼
ਡਵੇਨ ਪ੍ਰੀਟੋਰੀਅਸ - ਬੰਗਲਾਦੇਸ਼ ਦੇ ਵਿਰੁੱਧ ਟੈਸਟ ਸੀਰੀਜ਼ ਖੇਡਦੇ ਹੋਏ ਸ਼ੁਰੂਆਤੀ ਮੈਚਾਂ ਤੋਂ ਖੁੰਝ ਸਕਦੇ ਹਨ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News