2 ਦਿਨਾ ਕਬੱਡੀ ਕੱਪ ਅੱਜ ਤੋਂ

04/07/2018 12:50:10 AM

ਕੋਟ ਈਸੇ ਖਾਂ (ਛਾਬੜਾ)- ਸ੍ਰੀ ਗੁਰੂ ਗੋਬਿੰਦ ਸਿੰਘ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਵ. ਬਲਰਾਜ ਸਿੰਘ ਰਾਜੂ ਠੇਕੇਦਾਰ ਦੀ ਯਾਦ ਨੂੰ ਸਮਰਪਿਤ 2 ਦਿਨਾ ਕਬੱਡੀ ਕੱਪ 7 ਤੇ 8 ਅਪ੍ਰੈਲ ਨੂੰ ਸੁੰਦਰ ਨਗਰ ਸਟੇਡੀਅਮ ਕੋਟ ਈਸੇ ਖਾਂ ਵਿਖੇ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ।
ਕਲੱਬ ਪ੍ਰਧਾਨ ਪ੍ਰਕਾਸ਼ ਸਿੰਘ ਰਾਜਪੂਤ ਅਤੇ ਸਰਪ੍ਰਸਤ ਭਾਊ ਲਖਵੀਰ ਸਿੰਘ ਲੱਖਾ ਪ੍ਰਧਾਨ ਜ਼ਿਲਾ ਟਰੱਕ ਯੂਨੀਅਨ ਨੇ ਦੱਸਿਆ ਕਿ ਸਮੂਹ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਕਬੱਡੀ ਕੱਪ ਦਾ ਉਦਘਾਟਨ ਇਲਾਕੇ ਦੀ ਮਹਾਨ ਧਾਰਮਕ ਸ਼ਖਸੀਅਤ ਸੰਤ ਬਾਬਾ ਸੁੰਦਰ ਦਾਸ ਜੀ ਅਤੇ ਉੱਘੇ ਸਮਾਜ ਸੇਵੀ ਦਲਜੀਤ ਸਿੰਘ ਬਿੱਟੂ ਠੇਕੇਦਾਰ 7 ਅਪ੍ਰੈਲ ਨੂੰ ਸਵੇਰੇ 10 ਵਜੇ ਕਰਨਗੇ। ਇਸ ਕਬੱਡੀ ਕੱਪ ਦੌਰਾਨ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਕਲੱਬ ਵਾਲੇ ਕਰਨਗੇ।


Related News