ਤੇਜ਼ ਹਵਾਵਾਂ ਨਾਲ ਵਿੰਟਰ ਓਲੰਪਿਕ ''ਚ 16 ਲੋਕ ਜ਼ਖਮੀ

02/15/2018 4:28:30 PM

ਪਯੋਂਗਚਾਂਗ, (ਬਿਊਰੋ)— ਤੇਜ਼ ਹਵਾਵਾਂ ਦੇ ਕਾਰਨ ਇੱਥੇ ਵਿੰਟਰ ਓਲੰਪਿਕ 2018 ਦੇ ਮੁੱਖ ਆਯੋਜਨ ਸਥਲ ਗੇਂਗਨੀਓਂਗ ਓਲੰਪਿਕ ਪਾਰਕ 'ਤੇ ਸਭ ਕੁਝ ਨੁਕਸਾਨਿਆ ਗਿਆ ਅਤੇ 16 ਲੋਕ ਜ਼ਖਮੀ ਹੋ ਗਏ।

ਤੇਜ਼ ਹਵਾਵਾਂ ਨਾਲ ਹੋਰਡਿੰਗ, ਟੈਂਟ ਅਤੇ ਸਾਜ਼ੋ-ਸਾਮਾਨ ਚਾਰੇ ਪਾਸੇ ਖਿਲਰ ਗਿਆ। ਇਸ 'ਚ 13 ਸਟਾਫ ਅਤੇ ਤਿੰਨ ਦਰਸ਼ਕ ਮਾਮੂਲੀ ਜ਼ਖਮੀ ਹੋ ਗਏ। ਇਸ ਦੀ ਵਜ੍ਹਾ ਨਾਲ ਕੱਲ ਆਈਸ ਖੇਡਾਂ ਦੇ ਚਾਰ ਮੁਕਾਬਲਿਆਂ ਦੇ ਆਯੋਜਕ ਪਲਾਜ਼ਾ ਨੂੰ ਦਰਸ਼ਕਾਂ ਲਈ ਬੰਦ ਕਰਨਾ ਪਿਆ। ਖੇਡਾਂ ਦੀ ਆਯੋਜਨ ਕਮੇਟੀ ਦੇ ਬੁਲਾਰੇ ਸੁੰਗ ਬਾਈਕ ਯੂ ਨੇ ਦੱਸਿਆ ਕਿ ਕਰੀਬ 60 ਟੈਂਟ ਨੁਕਸਾਨੇ ਗਏ ਅਤੇ 120 ਰੇਲਿੰਗ ਡਿਗ ਗਈਆਂ।


Related News