10 ਟੀਮਾਂ ਅਤੇ 70 ਲੀਗ ਮੈਚ, 58 ਦਿਨਾਂ ਤੱਕ ਚੱਲੇਗਾ IPL-15, ਅੱਜ ਹੋਵੇਗੀ ਚੇਨਈ ਅਤੇ ਕੋਲਕਾਤਾ 'ਚ ਟੱਕਰ

03/26/2022 10:03:13 AM

ਮੁੰਬਈ (ਭਾਸ਼ਾ)- ਸਾਬਕਾ ਜੇਤੂ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ 26 ਮਾਰਚ ਯਾਨੀ ਅੱਜ ਵਾਨਖੇੜੇ ਸਟੇਡੀਅਮ ਵਿਚ ਆਈ.ਪੀ.ਐੱਲ. ਦੇ 15ਵੇਂ ਸੈਸ਼ਨ ਦਾ ਉਦਘਾਟਨੀ ਮੁਕਾਬਲਾ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਸ ਸੈਸ਼ਨ ਵਿਚ ਕੁੱਲ 12 ਡਬਲ ਹੈਡਰ ਹੋਣਗੇ। ਡਬਲ ਹੈਡਰ ਦੇ ਦਿਨ ਪਹਿਲਾ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਹੋਵੇਗਾ ਅਤੇ ਦੂਜਾ ਸ਼ਾਮ 7:30 ਵਜੇ।

ਆਈ.ਪੀ.ਐੱਲ. 2022 ਵਿਚ 10 ਟੀਮਾਂ ਲੀਗ ਗੇੜ ਲਈ 5-5 ਦੇ 2 ਗਰੁੱਪਾਂ ਵਿਚ ਵੰਡੀਆ ਹੋਣਗੀਆਂ। ਆਈ.ਪੀ.ਐਲ. ਵਿਚ 2 ਸਭ ਤੋਂ ਸਫ਼ਲ ਟੀਮਾਂ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਨੂੰ ਵੱਖ-ਵੱਖ ਗਰੁੱਪਾਂ ਵਿਚ ਰੱਖਿਆ ਗਿਆ ਹੈ। ਸਵਰੂਪ ਅਜਿਹਾ ਹੈ ਕਿ ਪਲੇਅ ਆਫ ਤੋਂ ਪਹਿਲਾਂ ਕੁੱਲ 70 ਮੈਚਾਂ ਵਿਚ ਹਰੇਕ ਟੀਮ ਇਸ ਵਾਰ ਵੀ 14 ਲੀਗ ਮੈਚ ਖੇਡੇਗੀ। 

ਹਰੇਕ ਟੀਮ ਆਪਣੇ ਗਰੁੱਪ ਦੀਆਂ ਦੂਜੀਆਂ ਟੀਮਾਂ ਨਾਲ 2 ਮੈਚ ਖੇਡੇਗੀ ਅਤੇ ਗਰੁੱਪ ਦੀ (ਹੇਠਾਂ ਦਿੱਤੀ ਗਈ ਸੂਚੀ ਦੇ ਬਰਾਬਰ ਲਾਈਨ ਅਨੁਸਾਰ) ਇਕ ਟੀਮ ਦੇ ਨਾਲ 2 ਮੈਚ ਖੇਡੇਗੀ ਅਤੇ ਉਸੇ ਗਰੁੱਪ ਦੀਆਂ ਚੋਟੀ ਦੀਆਂ ਟੀਮਾਂ ਦੇ ਨਾਲ ਇਕ ਮੈਚ ਖੇਡੇਗੀ। ਉਦਾਹਰਨ ਲਈ ਮੁੰਬਈ ਆਪਣੇ ਗਰੁੱਪ ਦੀਆਂ ਟੀਮਾਂ ਨਾਲ 2 ਮੈਚ ਖੇਡੇਗੀ ਅਤੇ ਸਿਰਫ਼ ਚੇਨਈ ਸੁਪਰ ਕਿੰਗਜ਼ (ਦੂਜੇ ਗਰੁੱਪ ਦੀ ਟੀਮ) ਨਾਲ 2 ਮੈਚ ਖੇਡੇਗੀ। ਨਾਲ ਹੀ ਗਰੁੱਪ-ਬੀ ਦੀਆਂ ਬਾਕੀ ਟੀਮਾਂ ਨਾਲ ਸਿਰਫ਼ ਇਕ ਮੈਚ ਖੇਡੇਗੀ।


cherry

Content Editor

Related News