ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿਚ 10 ਫੀਸਦੀ ਦਰਸ਼ਕਾਂ ਨੂੰ ਆਗਿਆ
Wednesday, Mar 02, 2022 - 07:59 PM (IST)
ਕ੍ਰਾਇਸਟਚਰਚ- ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਲਈ 10 ਫੀਸਦੀ ਦਰਸ਼ਕਾਂ ਨੂੰ ਸਟੇਡੀਅਮ 'ਚ ਬੈਠਣ ਦੀ ਆਗਿਆ ਦਿੱਤੀ ਜਾਵੇਗੀ। ਟੂਰਨਾਮੈਂਟ ਨੂੰ ਨਿਊਜ਼ੀਲੈਂਡ ਦੇ ਸਿਹਤ ਮੰਤਰਾਲਾ ਦੇ ਕੋਰੋਨਾ ਰੋਕਥਾਮ ਨਿਯਮ ਤੋਂ ਛੋਟ ਮਿਲ ਗਈ ਹੈ ਅਤੇ ਵਿਸ਼ਵ ਕੱਪ ਦੇ ਪਹਿਲੇ ਹਫਤਿਆਂ ਦੇ ਮੈਚਾਂ ਦੇ ਟਿਕਟ ਵਿਕਰੀ ਲਈ ਉਪਲੱਬਧ ਹੋ ਗਏ ਹਨ। ਪਹਿਲਾਂ ਟਿੱਕਟਾਂ ਦੀ ਵਿਕਰੀ ਰੋਕ ਦਿੱਤੀ ਗਈ ਸੀ, ਉਦੋਂ ਆਯੋਜਕਾਂ ਨੇ ਕੋਰੋਨਾ ਰੋਕਥਾਮ ਨਿਯਮ ਤਹਿਤ ਟੂਰਨਾਮੈਂਟ ਨੂੰ ਆਯੋਜਿਤ ਕਰਨ ਦੀਆਂ ਜ਼ਰੂਰਤਾਂ 9 'ਤੇ ਕੰਮ ਕੀਤਾ ਸੀ ਪਰ ਹੁਣ ਸਟੇਡੀਅਮਸ 'ਚ ਦਰਸ਼ਕਾਂ ਦੀ 10 ਫੀਸਦੀ ਤੱਕ ਸਮਰੱਥਾ ਨੂੰ ਆਗਿਆ ਦਿੱਤੀ ਗਈ ਹੈ, ਹਾਲਾਂਕਿ ਦਰਸ਼ਕਾਂ ਨੂੰ ਪੂਰੇ ਆਯੋਜਨ ਸਥਾਨ ਵਿਚ ਇਕ-ਦੂਜੇ ਤੋਂ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣੀ ਹੋਵੇਗੀ।
ਹੁਣ ਸੀਮਿਤ ਦਰਸ਼ਕ ਟੂਰਨਾਮੈਂਟ ਦੇ 31 ਮੈਚਾਂ ਵਿਚੋਂ ਪਹਿਲੇ 7 ਮੈਚਾਂ ਦੇ ਟਿਕਟ ਖਰੀਦ ਸਕਦੇ ਹਨ। ਅਗਲੇ ਦਿਨਾਂ ਵਿਚ ਹੋਰ ਜ਼ਿਆਦਾ ਮੈਚਾਂ ਦੇ ਟਿੱਕਟਾਂ ਦੀ ਵਿਕਰੀ ਦੀ ਉਮੀਦ ਹੈ। ਟੂਰਨਾਮੈਂਟ ਦੀ ਮੁੱਖ ਕਾਰਜਕਾਰੀ ਅਧਿਕਾਰੀ ਐਂਡਰੀਆ ਨੇਲਸਨ ਨੇ ਕਿਹਾ ਹੈ ਕਿ ਅਸੀਂ ਹੈਰਾਨ ਹਾਂ। ਇਸ ਦਾ ਮਤਲਬ ਹੈ ਕਿ ਟੂਰਨਾਮੈਂਟ ਵਿਚ ਇਕ ਸੁਰੱਖਿਅਤ ਪ੍ਰਸ਼ੰਸਕ ਅਨੁਭਨ ਹੋਵੇਗਾ, ਜਿਸ ਨਾਲ ਟੂਨਾਮੈਂਟ ਦਾ ਸੰਚਾਲਨ ਕਰਨਾ ਬਹੁਤ ਆਸਾਨ ਹੋਵੇਗਾ। ਕ੍ਰਿਕਟ ਪ੍ਰਸ਼ੰਸਕਾਂ ਦੇ ਲਈ ਵਧੀਆ ਖ਼ਬਰ ਇਹ ਹੈ ਕਿ ਉਹ ਹੁਣ ਹਰ ਮੈਚ ਵਿਚ ਆਪਣਾ ਪਸੰਦੀਦਾ ਸਥਾਨ ਆਸਾਨੀ ਨਾਲ ਚੁਣ ਸਕਦੇ ਹਨ, ਜਿਵੇਂ ਕਿ ਉਹ ਆਮਤੌਰ 'ਤੇ ਕਰਦੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।