ਘੱਟਗਿਣਤੀਆਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੀ ਸਕੀਮ, ਪ੍ਰੀ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ, ਪੜ੍ਹੋ ਪੂਰੀ ਜਾਣਕਾਰੀ

03/14/2023 3:14:04 AM

ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਘੱਟਗਿਣਤੀ ਭਾਈਚਾਰੇ ਦੇ ਜਮਾਤ 1 ਤੋਂ 10ਵੀਂ ਤੱਕ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਵਿਦਿਆਰਥੀ ਮਾਨਤਾ ਪ੍ਰਾਪਤ ਸੰਸਥਾਵਾਂ/ਪ੍ਰਾਈਵੇਟ ਸਕੂਲਾਂ ਅਤੇ ਸਰਕਾਰੀ ਸਕੂਲਾਂ ’ਚ ਪੜ੍ਹ ਰਿਹਾ ਹੋਵੇ।

ਵਿਦਿਆਰਥੀ ਦੇ ਮਾਤਾ-ਪਿਤਾ/ਸਰਪ੍ਰਸਤ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਨਾਲ ਹੀ ਵਿਦਿਆਰਥੀ ਨੇ ਪਿਛਲੀ ਪ੍ਰੀਖਿਆ ’ਚ 50 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ।

ਇਸ ਸਕੀਮ ਤਹਿਤ ਵਜ਼ੀਫ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਦੀ ਕਿਸੇ ਹੋਰ ਸਕੀਮ ਤਹਿਤ ਵਜ਼ੀਫ਼ਾ ਪ੍ਰਾਪਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
6ਵੀਂ ਤੋਂ 10ਵੀਂ ਜਮਾਤ ’ਚ ਪੜ੍ਹਨ ਵਾਲੇ ਹੋਸਟਲ ਅਤੇ ਗ਼ੈਰ-ਹੋਸਟਲ ਵਿਦਿਆਰਥੀ। ਉਨ੍ਹਾਂ ਨੂੰ 500 ਰੁਪਏ ਪ੍ਰਤੀ ਸਾਲ ਮਿਲਣਗੇ। ਰਿਹਾਇਸ਼ੀ ਅਤੇ ਗ਼ੈਰ-ਰਿਹਾਇਸ਼ੀ ਵਿਦਿਆਰਥੀਆਂ ਨੂੰ ਵੀ ਟਿਊਸ਼ਨ ਫੀਸ ਦੇ ਰੂਪ ’ਚ 500 ਰੁਪਏ ਪ੍ਰਤੀ ਸਾਲ ਮਿਲਣਗੇ।

ਪਹਿਲੀ ਜਮਾਤ ਦੇ ਰਿਹਾਇਸ਼ੀ ਵਿਦਿਆਰਥੀਆਂ ਨੂੰ 10 ਮਹੀਨਿਆਂ ਦੀ ਮਿਆਦ ਲਈ 600 ਰੁਪਏ ਪ੍ਰਤੀ ਮਹੀਨਾ ਮਿਲਣਗੇ। ਗ਼ੈਰ-ਹੋਸਟਲ ਨਿਵਾਸੀਆਂ ਲਈ 100 ਰੁਪਏ ਪ੍ਰਤੀ ਮਹੀਨਾ ਨਿਸ਼ਚਿਤ ਕੀਤਾ ਗਿਆ ਹੈ। ਉਥੇ ਹੀ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਰੱਖ-ਰਖਾਅ ਲਈ ਹਰ ਮਹੀਨੇ 600 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਜੋ ਵੀ ਵਜ਼ੀਫ਼ਾ ਅਲਾਟ ਕੀਤਾ ਜਾਂਦਾ ਹੈ। ਇਨ੍ਹਾਂ ’ਚੋਂ 30 ਫੀਸਦੀ ਕੁੜੀਆਂ ਲਈ ਨਿਰਧਾਰਿਤ ਹਨ।

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ ਮਨਜ਼ੂਰਸ਼ੁਦਾ ਨਿਜੀ ਵਿਦਿਆਲਿਆਂ ਤੇ ਸ਼ਾਸਕੀ ਵਿਦਿਆਲਿਆਂ/ਸੰਸਥਾਵਾਂ ਵਿਚ 11ਵੀਂ ਤੇ 12ਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀ ਵਜੀਫੇ ਦੇ ਯੋਗ ਹੋਣਗੇ। (ਇਸ ਵਿਚ ਕੌਮੀ ਪੱਧਰ ਦੇ ਉਦਯੋਗਿਕ ਪ੍ਰੀਖਿਅਣ ਕੇਂਦਰਾਂ ਤੋਂ 11ਵੀਂ ਤੇ 12ਵੀਂ ਜਮਾਤ ਦੇ ਵਪਾਰਕ ਤੇ ਤਕਨੀਕੀ ਪਾਠਕ੍ਰਮ ਸ਼ਾਮਲ ਹਨ)। ਵਿਦਿਆਰਥੀ ਦੇ ਮਾਪਿਆਂ ਦੀ ਸਾਲਾਨਾ ਆਮਦਨ 2 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਵਜੀਫਾ ਉਨ੍ਹਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੇ ਪਿਛਲੀ ਪ੍ਰੀਖਿਆ ਵਿਚ 50 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਇਸ ਯੋਜਨਾ ਤਹਿਤ ਲਾਭ ਲੈਣ ਵਾਲੇ ਵਿਦਿਆਰਥੀਆਂ ਨੂੰ ਕਿਸੇ ਬਰਾਬਰ ਦੀ ਯੋਜਨਾ ਦਾ ਫਾਇਦਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

700 ਰੁਪਏ ਜਮਾਤ 11 ਤੇ 12ਦੇ ਰਿਹਾਇਸ਼ੀ ਤੇ ਗੈਰ ਰਿਹਾਇਸ਼ੀ ਵਿਦਿਆਰਥੀਆਂ ਲਈ ਨਿਰਧਾਰਿਤ ਕੀਤਾ ਗਿਆ ਹੈ। ਇਹ ਰਾਸ਼ੀ ਦਾਖ਼ਲਾ ਤੇ ਸਿਖਲਾਈ ਦੇ ਖ਼ਰਚੇ ਲਈ ਹੋਵੇਗੀ। ਰਿਹਾਇਸ਼ੀ ਤੇ ਗੈਰ ਰਿਹਾਇਸ਼ੀ ਵਿਦਿਆਰਥੀਆਂ ਨੂੰ 11ਵੀਂ ਤੇ 12ਵੀਂ ਜਮਾਤ ਤਕ ਤਕਨੀਕੀ ਤੇ ਵਪਾਰਕ ਪਾਠਕ੍ਰਮਾਂ ਲਈ ਹਰ ਸਾਲ 10 ਹਜ਼ਾਰ ਰੁਪਏ ਮਿਲਣਗੇ।

ਇਸ ਤਰ੍ਹਾਂ 11ਵੀਂ, 12ਵੀਂ ਅਤੇ ਤਕਨੀਕੀ ਤੇ ਵਪਾਰਕ ਪਾਠਕ੍ਰਮਾਂ ਲਈ ਰਿਹਾਇਸ਼ੀ ਵਿਦਿਆਰਥੀਆਂ ਨੂੰ 380 ਰੁਪਏ ਪ੍ਰਤੀ ਮਹੀਨਾ ਤੇ ਗੈਰ ਰਿਹਾਇਸ਼ੀ ਵਿਦਿਆਰਥੀਆਂ ਨੂੰ ਰੱਖ-ਰਖਾਅ ਲਈ 230 ਰੁਪਏ ਮਿਲਣਗੇ।

ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਪੱਧਰ ਤਕ ਤਕਨੀਕੀ ਤੇ ਵਪਾਰਕ ਪਾਠਕ੍ਰਮਾਂ ਤੋਂ ਇਲਾਵਾ ਹੋਰ ਪਾਠਕ੍ਰਮਾਂ ਲਈ ਗੈਰ ਰਿਹਾਇਸ਼ੀ ਵਿਦਿਆਰਥੀਆਂ ਨੂੰ 300 ਰੁਪਏ। ਰੱਖ-ਰਖਾਅ ਲਈ ਰਿਹਾਇਸ਼ੀ ਵਿਦਿਆਰਥੀਆਂ ਨੂੰ 570 ਰੁਪਏ ਦਿੱਤੇ ਜਾਣਗੇ। 

ਐੱਮ.ਫਿਲ ਤੇ ਪੀ.ਐੱਚ.ਡੀ. ਕੋਰਸ ਦੇ ਰੈਜ਼ੀਡੈਂਟ ਵਿਦਿਆਰਥੀਆਂ ਨੂੰ 1200 ਰੁਪਏ ਦਿੱਤੇ ਜਾਣਤੇ ਤੇ ਗੈਰ ਰਿਹਾਇਸ਼ੀ ਵਿਦਿਆਰਥੀਆਂ ਨੂੰ 550 ਰੁਪਏ ਪ੍ਰਤੀ ਮਹੀਨੇ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ। (ਇਹ ਸੋਧ ਉਨ੍ਹਾਂ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਨੂੰ ਵਿਸ਼ਵ ਵਿਦਿਆਲਾ ਜਾਂ ਕਿਸੇ ਹੋਰ ਅਥਾਰਟੀ ਤੋਂ ਕੋਈ ਫੈਲੋਸ਼ਿਪ ਨਹੀਂ ਮਿਲਦੀ)। ਇਸ ਯੋਜਨਾ ਵਿਚ ਵੀ ਦਿੱਤੇ ਜਾਣ ਵਾਲੇ ਵਜੀਫ਼ੇ ਦੇ ਬਜਟ ਦਾ 30 ਫ਼ੀਸਦੀ ਕੁੜੀਆਂ ਲਈ ਰਾਖਵਾਂ ਹੈ।

-ਡਾ. ਸ਼ੁਜਾਤ ਅਲੀ ਕਾਦਰੀ,

ਚੇਅਰਮੈਨ, ਮੁਸਲਿਮ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ।


Anmol Tagra

Content Editor

Related News