ਔਰਤ ਤੋਂ ਝਪਟ ਮਾਰ ਕੇ ਪਰਸ ਖੋਹਣ ਦੇ ਦੋਸ਼ ’ਚ ਕੇਸ ਦਰਜ
Friday, Jul 12, 2024 - 03:06 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਇਕ ਔਰਤ ਤੋਂ ਝਪਟ ਮਾਰਕੇ ਪਰਸ ਖੋਹਣ ਦੇ ਦੋਸ਼ ’ਚ ਪੁਲਸ ਨੇ ਇਕ ਨਾਮਜ਼ਦ ਵਿਅਕਤੀ ਖ਼ਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਬਰਨਾਲਾ ਦੇ ਪੁਲਸ ਅਧਿਕਾਰੀ ਬੂਟਾ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸਰਬਜੀਤ ਕੌਰ ਪਤਨੀ ਕਾਲਾ ਸਿੰਘ ਵਾਸੀ ਹੰਡਿਆਇਆ ਨੇ ਬਿਆਨ ਦਰਜ ਕਰਵਾਏ ਕਿ ਮੈਂ ਅੱਜ ਸ਼ਾਮ ਨੂੰ 5 ਵਜੇ ਆਪਣੀ ਸੱਸ ਅਤੇ ਬੇਟੇ ਨਾਲ ਦਵਾਈ ਲੈਣ ਲਈ ਜਾ ਰਹੀ ਸੀ ਤਾਂ ਰਸਤੇ ’ਚ ਆਸ਼ਰਮ ਸਿੰਘ ਵਾਸੀ ਹੰਡਿਆਇਆ ਨੇ ਝਪਟ ਮਾਰ ਕੇ ਮੇਰਾ ਪਰਸ ਖੋਹ ਲਿਆ।
ਉਕਤ ਨੇ ਦੱਸਿਆ ਕਿ ਪਰਸ ਵਿਚ ਨਕਦੀ ਅਤੇ ਮੋਬਾਈਲ ਸੀ। ਪੁਲਸ ਨੇ ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਆਸ਼ਰਮ ਸਿੰਘ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।