ਰੰਜਿਸ਼ ਕਾਰਨ ਵਿਅਕਤੀ ''ਤੇ ਹਮਲਾ, 5 ਅਣਪਛਾਤਿਆਂ ਸਣੇ 9 ਨਾਮਜ਼ਦ

Monday, Feb 04, 2019 - 05:17 PM (IST)

ਰੰਜਿਸ਼ ਕਾਰਨ ਵਿਅਕਤੀ ''ਤੇ ਹਮਲਾ, 5 ਅਣਪਛਾਤਿਆਂ ਸਣੇ 9 ਨਾਮਜ਼ਦ

ਤਪਾ ਮੰਡੀ(ਸ਼ਾਮ)— ਪਿੰਡ ਤਾਜੋਕੇ ਵਿਖੇ ਹੋਈ ਲੜਾਈ 'ਚ 4 ਅਣਪਛਾਤਿਆਂ ਸਣੇ 9 'ਤੇ ਮਾਮਲਾ ਦਰਜ ਕਰਨ ਬਾਰੇ ਜਾਣਕਾਰੀ ਮਿਲੀ ਹੈ। ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਸੇਵਕ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਤਾਜੋਕੇ ਨੇ ਬਿਆਨ ਦਿੱਤਾ ਕਿ ਲੋਹੜੀ ਵਾਲੇ ਦਿਨ ਦੀ ਰੰਜਿਸ਼ ਕਾਰਨ ਅਮਨਦੀਪ ਸਿੰਘ ਪੁੱਤਰ ਚਮਕੋਰ ਸਿੰਘ, ਤੇਜਪਾਲ ਸਿੰਘ ਪੁੱਤਰ ਚਮਕੋਰ ਸਿੰਘ ਵਾਸੀਆਨ ਤਾਜੋਕੇ, ਮਨਜੀਤ ਸਿੰਘ ਪੁੱਤਰ ਜਗਰਾਜ ਸਿੰਘ ਵਾਹਿਗੁਰੂ ਕੋਠੇ ਕੋਟਦੁੰਨਾ, ਦਲਵਾਰਾ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪੱਤੀ ਭਾਈ ਵੀਰ ਸਿੰਘ ਭਦੌੜ ਅਤੇ 5 ਅਣਪਛਾਤਿਆਂ ਨੇ ਜਦ ਉਹ ਖੇਤ ਆਪਣੇ ਸਾਥੀ ਬੂਟਾ ਸਿੰਘ ਨਾਲ ਪਸ਼ੂਆਂ ਲਈ ਚਾਰਾ ਵੱਢ ਰਿਹਾ ਸੀ ਤਾਂ ਉਕਤ ਨੇ ਆ ਕੇ ਸੋਟੀਆਂ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

cherry

Content Editor

Related News