ਅਹਿਮ ਕਦਮ ਚੁੱਕਣ ਦੀ ਤਿਆਰੀ ''ਚ ਪੰਜਾਬ ਪੁਲਸ, ਜਲਦ ਲਾਗੂ ਕੀਤਾ ਜਾਵੇਗਾ ਸਾਂਝ ਸਮਾਜਿਕ ਹਿੱਸੇਦਾਰੀ ਪ੍ਰੋਗਰਾਮ

05/08/2023 12:48:46 PM

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) : ਜ਼ਿਲ੍ਹਾ ਪੁਲਸ ਮੁਖੀ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਸ ਵੱਲੋਂ ਪਰਿਵਾਰਕ ਝਗੜਿਆਂ ਸਬੰਧੀ ਸ਼ਿਕਾਇਤਾਂ ਦੇ ਹੱਲ, ਲਿੰਗ ਸਮਾਨਤਾ, ਨਸ਼ਾ ਛੁਡਾਊ, ਸਾਈਬਰ ਅਪਰਾਧ ਦੀ ਰੋਕਥਾਮ ਅਤੇ ਇਸ ਸਬੰਧੀ ਸਮਾਜ ਅਧਾਰਤ ਜਾਗਰੂਕਤਾ ਪ੍ਰੋਗਰਾਮ ਚਲਾਉਣ ਲਈ ਸਾਂਝ ਸਮਾਜਿਕ ਹਿੱਸੇਦਾਰੀ ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬ ਪੁਲਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਵਿੰਗ ਵੱਲੋਂ ਚਲਾਇਆ ਜਾਵੇਗਾ, ਜਿਸ ਵਿਚ ਪੰਜਾਬ ਦੇ ਹਰ ਖੇਤਰ ਦੇ ਮਾਹਿਰਾਂ ਨੂੰ ਸਵੈ-ਇੱਛੁਕ ਤੌਰ ’ਤੇ 'ਸਾਂਝ ਸਹਿਯੋਗੀ ਨਾਗਰਿਕ' ਵਜੋਂ ਸਾਂਝ ਟੀਮ ਦਾ ਹਿੱਸਾ ਬਣਾਇਆ ਜਾਵੇਗਾ। 

ਇਹ ਵੀ ਪੜ੍ਹੋ- ਕਲਰਕ ਨੇ ਕੰਪਨੀ ਨਾਲ ਮਾਰੀ ਕਰੀਬ 7 ਕਰੋੜ ਦੀ ਠੱਗੀ, ਸੱਚ ਸਾਹਮਣੇ ਆਉਣ 'ਤੇ ਹੋਏ ਵੱਡੇ ਖ਼ੁਲਾਸੇ

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਦੀ ਡਿਗਰੀ ਅਤੇ ਪ੍ਰੋਫੈਸ਼ਨਲ ਜਾਂ ਸੇਵਾ ਮੁਕਤ ਸਰਕਾਰੀ ਅਫ਼ਸਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਸਮਾਜਿਕ ਵਲੰਟੀਅਰਾਂ ਨੂੰ \"ਸਾਂਝ ਸਹਿਯੋਗੀ ਨਾਗਰਿਕ\" ਵਜੋਂ ਮਨੋਨੀਤ ਕੀਤਾ ਜਾਵੇਗਾ, ਜੋ ਬਿਨਾਂ ਕਿਸੇ ਲਾਭ ਜਾਂ ਅਦਾਇਗੀ ਦੇ ਕੰਮ ਕਰਨਗੇ। ਦੱਸ ਦੇਈਏ ਕਿ ਇਸ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਚਾਹਵਾਨ ਵਿਅਕਤੀ ਸਵੈ-ਇੱਛਾ ਨਾਲ http://www.ppsaanjh.in 'ਤੇ ਆਨਲਾਇਨ ਉਪਲਬਧ ਬਿਨੈ ਫਾਰਮ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨੈ-ਪੱਤਰ 15 ਮਈ 2023 ਤੋਂ ਪਹਿਲਾਂ ਪਹਿਲਾਂ ਭਰਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਮਾਮਲਾ ਕੈਦੀਆਂ ਦੀ ਵਾਇਰਲ ਵੀਡੀਓ ਦਾ: ਬਠਿੰਡਾ ਜੇਲ੍ਹ 'ਚ ਮੋਬਾਇਲ ਪਹੁੰਚਾਉਣ ਵਾਲੇ ਨੇ ਕੀਤਾ ਸਰੰਡਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News