ਪੁਲਸ ਦੀ ਵੱਡੀ ਕਾਰਵਾਈ, ਚਾਈਨਾ ਡੋਰ ਵੇਚਦਿਆਂ ''ਤੇ ਮਾਰ ''ਤਾ ਛਾਪਾ
Friday, Jan 10, 2025 - 02:20 PM (IST)
ਬਰਨਾਲਾ (ਵਿਵੇਕ ਸਿੰਧਵਾਨੀ) : ਬਰਨਾਲਾ ਦੀ ਦਾਣਾ ਮੰਡੀ ਵਿਚ ਚਾਈਨਾ ਡੋਰ ਵੇਚਦੇ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਥਾਨਕ ਪੁਲਸ ਨੇ ਸਫਲਤਾ ਪ੍ਰਾਪਤ ਕੀਤੀ। ਸ:ਥ: ਮਲਕੀਤ ਸਿੰਘ 552/ਬਰ ਅਤੇ ਪੁਲਸ ਪਾਰਟੀ ਦਾਣਾ ਮੰਡੀ ਵਿਚ ਚੈਕਿੰਗ ਦੌਰਾਨ ਮੌਜੂਦ ਸੀ, ਜਦੋਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੋਰਭ ਮਿੱਤਲ ਅਤੇ ਦਿਲਵਾਰ ਸ਼ਰਮਾ ਚਾਈਨਾ ਡੋਰ ਸਮੇਤ ਸਕੂਟਰੀ ਨੰਬਰੀ ਪੀ.ਬੀ-19ਵੀ-0660 ਉੱਤੇ ਸਵਾਰ ਹੋ ਕੇ ਦਾਣਾ ਮੰਡੀ ਵਿਚ ਲੋਕਾਂ ਨੂੰ ਚਾਈਨਾ ਡੋਰ ਵੇਚਦੇ ਹਨ।
ਇਤਲਾਹ ਮਿਲਦੇ ਹੀ ਸ:ਥ: ਮਲਕੀਤ ਸਿੰਘ ਨੇ ਤੁਰੰਤ ਕਾਰਵਾਈ ਕੀਤੀ ਅਤੇ ਦੋਸ਼ੀਆਂ ਨੂੰ ਦਾਣਾ ਮੰਡੀ ਵਿਚੋਂ ਕਾਬੂ ਕੀਤਾ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ਤੋਂ 27 ਚਾਈਨਾ ਡੋਰ ਗੱਟੂ ਅਤੇ ਸਕੂਟਰੀ ਨੰਬਰੀ ਪੀ.ਬੀ-19ਵੀ-0660 ਬਰਾਮਦ ਕੀਤੀ। ਡਿਊਟੀ ਪਾਰਕ ਅਧਿਕਾਰੀ ਨੇ ਦੱਸਿਆ ਕਿ ਚਾਈਨਾ ਡੋਰ ਦੀ ਵਰਤੋਂ ਨਾ ਸਿਰਫ ਕਾਨੂੰਨ ਦਾ ਉਲੰਘਣ ਹੈ, ਸਗੋਂ ਇਹ ਪੰਛੀਆਂ ਅਤੇ ਮਨੁੱਖਾਂ ਲਈ ਵੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਇਸ ਲਈ, ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ।